05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰੂਹਰਸਹਾਏ ਬਲਾਕ ਸੰਮਤੀ 'ਚ ਕਾਗ਼ਜ਼ਾਂ ਦੀ ਵਾਪਸੀ ਤੋਂ ਬਾਅਦ 72 ਉਮੀਦਵਾਰ ਚੋਣ ਮੈਦਾਨ 'ਚ <br/>

Ad Position 21
No active advertisement
ਅਜੀਤ ਡੈਸਕ 07-12-2025
ਗੁਰੂਹਰਸਹਾਏ, 6 ਦਸੰਬਰ(ਹਰਚਰਨ ਸਿੰਘ ਸੰਧੂ)-ਬਲਾਕ ਸੰਮਤੀ ਗੁਰੂ ਹਰ ਸਹਾਏ ਦੇ 17 ਜ਼ੋਨਾਂ ਲਈ ਕੁਲ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਆਜ਼ਾਦ 88 ਉਮੀਦਵਾਰਾਂ ਵਲੋਂ ਫਾਈਲਾਂ ਭਰੀਆਂ ਗਈਆਂ ਸਨ | ਜਿਨ੍ਹਾਂ ਦੀ ਅੱਜ ਵਾਪਸੀ ਦੌਰਾਨ ਕਵਰਿੰਗ ਅਤੇ ਹੋਰਨਾਂ ਆਜ਼ਾਦ 16 ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈਣ ਉਪਰੰਤ ਹੁਣ 17 ਜ਼ੋਨਾਂ 'ਚ 72 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਗੁਰੂਹਰਸਹਾਏ ਦੇ ਬਲਾਕ ਸੰਮਤੀ ਦੇ ਸਾਰੇ ਜ਼ੋਨਾਂ 'ਚ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੇ ਉਮੀਦਵਾਰਾਂ ਸਮੇਤ ਕਈ ਹੋਰ ਜ਼ੋਨਾਂ 'ਚ ਅਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ | ਜਿਥੇ ਪਹਿਲਾਂ ਉਮੀਦਵਾਰ ਘਰੋਂ ਘਰੀਂ ਜਾ ਕੇ ਲੋਕਾਂ ਨਾਲ ਤਾਲਮੇਲ ਬਣਾ ਰਹੇ ਸਨ | ਉੱਥੇ ਹੁਣ ਆਪੋਂ ਆਪਣੇ ਤਰੀਕੇ ਅਤੇ ਸਮਰਥਕਾਂ ਨਾਲ ਚੋਣ ਪ੍ਰਚਾਰ ਲਈ ਡਟ ਜਾਣਗੇ | ਗੁਰੂਹਰਸਹਾਏ ਹਲਕੇ ਦੇ ਅੰਦਰ ਤਕਰੀਬਨ ਸਾਰੇ ਜ਼ੋਨਾਂ 'ਚ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ 'ਚ ਤਿਕੋਣੇ ਮੁਕਾਬਲੇ ਵੇਖਣ ਨੂੰ ਮਿਲਣਗੇ | ਰਾਜਨੀਤਿਕ ਪਾਰਟੀਆਂ ਸਮੇਤ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ, ਵੋਟਾਂ 14 ਦਸੰਬਰ ਨੂੰ ਪੈਣਗੀਆਂ |

Ad Position 22
No active advertisement
ਪਿਛਲੀ ਖ਼ਬਰ ਜੈਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵਲੋਂ ਪਿੰਡ ਗਾਦੜੀ ਵਾਲਾ 'ਚ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ ਲਈ ਇਕੋ ਪਿੰਡ ਦੇ ਤਿੰਨ ਉਮੀਦਵਾਰ ਮੈਦਾਨ 'ਚ
Ad Position 24
No active advertisement