05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ ਲਈ ਇਕੋ ਪਿੰਡ ਦੇ ਤਿੰਨ ਉਮੀਦਵਾਰ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 07-12-2025
ਗੁਰੂਹਰਸਹਾਏ, 6 ਦਸੰਬਰ(ਹਰਚਰਨ ਸਿੰਘ ਸੰਧੂ)-14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਮੁੱਢਲੀ ਪ੍ਰਕਿਰਿਆ ਤੋਂ ਬਾਅਦ ਹੁਣ ਚੋਣ ਲੜ ਰਹੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਗੁਰੂਹਰਸਹਾਏ ਦੇ ਬਲਾਕ ਸੰਮਤੀ ਜੋਨ ਪਿੰਡ ਕੋਹਰ ਸਿੰਘ ਵਾਲਾ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਕਾਂਗਰਸ ਪਾਰਟੀ ਦੇ ਸ਼ਲਿੰਦਰ ਸਿੰਘ ਅਤੇ ਭਾਜਪਾ ਵਲੋਂ ਬੀਬਾ ਹਰਪਿੰਦਰ ਕੌਰ ਚੋਣ ਮੈਦਾਨ ਵਿਚ ਹਨ ਜੋ ਕਿ ਇੱਕੋ ਪਿੰਡ ਦੇ ਵਸਨੀਕ ਹਨ | ਇਸ ਤੋਂ ਇਲਾਵਾ ਇਸ ਬਲਾਕ ਸੰਮਤੀ ਜੋਨ ਤੋਂ ਪਿੰਡ ਗ਼ੁਲਾਮ ਪੱਤਰਾ ਦੇ ਵਾਸੀ ਪਿੱਪਲ ਸਿੰਘ ਆਮ ਆਦਮੀ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ | ਕਾਗ਼ਜ਼ਾਂ ਦੀ ਪੜਤਾਲ ਅਤੇ ਵਾਪਸੀ ਤੋਂ ਬਾਅਦ ਚੋਣ ਮੈਦਾਨ ਵਿਚ ਰਹਿ ਗਏ ਉਕਤ ਉਮੀਦਵਾਰਾਂ ਨੇ ਹੁਣ ਆਪੋ ਆਪਣੇ ਤਰੀਕੇ ਅਤੇ ਸਾਧਨਾ ਰਾਹੀਂ ਵੋਟਰਾਂ ਤੱਕ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਦੇ ਉਮੀਦਵਾਰ ਆਮ ਆਦਮੀ ਦੇ ਉਮੀਦਵਾਰਾਂ ਵਲੋਂ ਬਲਾਕ ਦੇ ਆਉਂਦੇ ਸਮੂਹ ਪਿੰਡਾਂ ਅੰਦਰ ਵੋਟਰਾਂ ਨਾਲ ਲਗਾਤਾਰ ਸੰਪਰਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਇਸ ਜੋਨ ਅੰਦਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅੰਦਰ ਤਿਕੋਣੇ ਮੁਕਾਬਲੇ ਦੇ ਅਸਾਰ ਹਨ | ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਹਰਪਿੰਦਰ ਕੌਰ ਵੱਲੋਂ ਵੀ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਜ਼ੋਨ ਅੰਦਰ ਜਿੱਥੇ ਚਾਰੇ ਉਮੀਦਵਾਰ ਆਪੋ ਆਪਣੀ ਜਿੱਤ ਦਾ ਦਾਅਵਾ ਕਰਕੇ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ ਉੱਥੇ ਹੀ ਪਿੰਡ ਕੋਹਰ ਸਿੰਘ ਵਾਲਾ ਤੋਂ ਤਿੰਨ ਉਮੀਦਵਾਰ ਹੋਣ ਕਾਰਨ ਇਸ ਪਿੰਡ ਅੰਦਰ ਬਹੁਤ ਹੀ ਰੋਚਕ ਦਿਲਚਸਪ ਮੁਕਾਬਲਾ ਹੋਣਾ ਲਾਜ਼ਮੀ ਹੈ | ਪਰ ਫ਼ਿਲਹਾਲ ਵੋਟਰ ਚੁੱਪ ਹਨ ਅਤੇ ਉਮੀਦਵਾਰਾਂ ਵਲੋਂ ਘਰੋਂ ਘਰੀਂ ਜਾ ਕੇ ਉਹਨਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਬਲਾਕ ਸੰਮਤੀ 'ਚ ਕਾਗ਼ਜ਼ਾਂ ਦੀ ਵਾਪਸੀ ਤੋਂ ਬਾਅਦ 72 ਉਮੀਦਵਾਰ ਚੋਣ ਮੈਦਾਨ 'ਚ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ, ਬਲਾਕ ਮਮਦੋਟ ਦੇ 22 ਜ਼ੋਨਾਂ ਲਈ 85 ਉਮੀਦਵਾਰ ਮੈਦਾਨ ਵਿਚ <br/>
Ad Position 24
No active advertisement