05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਚਾਇਤ ਸੰਮਤੀ ਚੋਣਾਂ, ਬਲਾਕ ਮਮਦੋਟ ਦੇ 22 ਜ਼ੋਨਾਂ ਲਈ 85 ਉਮੀਦਵਾਰ ਮੈਦਾਨ ਵਿਚ <br/>

Ad Position 21
No active advertisement
ਅਜੀਤ ਡੈਸਕ 07-12-2025
ਮਮਦੋਟ, 6 ਦਸੰਬਰ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)-ਬਲਾਕ ਮਮਦੋਟ ਅਧੀਨ ਆਉਂਦੇ ਪੰਚਾਇਤ ਸੰਮਤੀ ਦੇ 22 ਜ਼ੋਨਾਂ ਦੀਆਂ ਚੋਣਾਂ ਸਬੰਧੀ ਕੁੱਲ 114 ਨਾਮਜ਼ਦਗੀਆਂ ਦਾਖਲ ਹੋਈਆਂ ਸਨ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਚੋਣਾਂ ਦੇ ਨੋਡਲ ਅਧਿਕਾਰੀ ਨਾਇਬ ਤਹਿਸੀਲ ਮਮਦੋਟ ਅਵਿਨਾਸ਼ ਚੰਦਰ ਅਤੇ ਰਿਟਰਨਿੰਗ ਅਫ਼ਸਰ ਸੁਨੀਲ ਅਰੋੜਾ ਨੇ ਦੱਸਿਆ ਕਿ ਪੜਤਾਲ ਦੌਰਾਨ 3 ਨਾਮਜ਼ਦਗੀਆਂ ਰੱਦ ਹੋਣ ਤਾੋ ਬਾਅਦ 111 ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ | ਇਹਨਾਂ ਵਿਚੋਂ ਅੱਜ 26 ਉਮੀਦਵਾਰਾਂ ਵਲੋਂ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਗਈਆਂ, ਜਿਸ ਤੋਂ ਬਾਅਦ ਹੁਣ 85 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇੱਥੇ ਜ਼ਿਕਰਯੋਗ ਹੈ ਕਿ ਕੋਈ ਵੀ ਅਜਿਹਾ ਜੋਨ ਨਹੀਂ ਜਿੱਥੇ ਮੁਕਾਬਲਾ ਨਾ ਹੋਣ ਕਾਰਨ ਕੋਈ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੋਵੇ, ਹਰੇਕ ਜ਼ੋਨ ਵਿਚ 2 ਤੋ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ, ਜਿਸ ਕਾਰਨ ਹਰੇਕ ਜੋਨ ਵਿਚ ਸਿੱਧੇ ਮੁਕਾਬਲਿਆਂ ਦੀ ਬਜਾਏ ਬਹੁਕੋਣੀ ਮੁਕਾਬਲੇ ਹੋਣ ਦੇ ਅਸਾਰ ਹਨ | ਉਮੀਦਵਾਰਾਂ ਵਲੋਂ ਅੱਜ ਚੋਣ ਨਿਸ਼ਾਨ ਮਿਲਣ ਤੋ ਬਾਅਦ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਰੇਕ ਸਿਆਸੀ ਪਾਰਟੀ ਆਪਣੇ-ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਕੋਹਰ ਸਿੰਘ ਵਾਲਾ ਲਈ ਇਕੋ ਪਿੰਡ ਦੇ ਤਿੰਨ ਉਮੀਦਵਾਰ ਮੈਦਾਨ 'ਚ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮੇਜਰ ਸਿੰਘ ਬੁਰਜੀ ਵਲੋਂ ਵੱਖ-ਵੱਖ ਪਿੰਡਾਂ ਵਿਚ ਚੋਣ ਪ੍ਰਚਾਰ <br/>
Ad Position 24
No active advertisement