17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਚੋਣਾਂ ਲਈ ਆਈਆਂ ਵੋਟਰ ਸੂਚੀਆਂ 'ਚੋਂ ਸ਼ੇਰ ਖਾਂ ਦੇ 327 ਵੋਟਰਾਂ ਦੇ ਨਾਂਅ ਗ਼ਾਇਬ

Ad Position 21
No active advertisement
ਅਜੀਤ ਡੈਸਕ 20-12-2025
ਕੁੱਲਗੜ੍ਹੀ, 19 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦÏਰਾਨ ਆਈਆਂ ਵੋਟਰ ਸੂਚੀਆਂ 'ਚ ਪਿੰਡ ਸ਼ੇਰ ਖਾਂ ਦੇ 327 ਵੋਟਰਾਂ ਦੇ ਗ਼ਾਇਬ ਹਨ, ਸੂਚੀਆਂ 'ਚ ਨਾਮ ਕੱਟੇ ਜਾਣ ਕਾਰਨ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਜ਼ੋਨ ਸ਼ੇਰ ਖਾਂ ਤੋਂ ਉਮੀਦਵਾਰ ਬਲਜੀਤ ਸਿੰਘ ਦੇ ਦੱਸਣ ਅਨੁਸਾਰ ਵਿਧਾਨ ਸਭਾ ਦੀ ਵੋਟਰ ਸੂਚੀ 'ਚ ਬੂਥ ਨੰਬਰ 218 ਦੀ 2025 ਵਿਚ ਪ੍ਰਕਾਸ਼ਿਤ ਵੋਟਰ ਲਿਸਟ ਵਿਚ ਕਰੀਬ 1100 ਵੋਟਰ ਦਰਜ਼ ਹਨ ਪਰ ਜਦੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਸਾਹਮਣੇ ਆਈਆਂ ਤਾਂ ਇਨ੍ਹਾਂ ਵਿਚੋਂ 327 ਵੋਟਰਾਂ ਦੇ ਨਾਮ ਕੱਟੇ ਹੋਏ ਸਨ | ਉਨ੍ਹਾਂ ਕਿਹਾ ਵੋਟਾਂ ਵਾਲੇ ਦਿਨ ਜਦੋਂ ਵੋਟਰ ਆਪਣਾ ਲੋਕਤਾਂਤਰਿਕ ਅਧਿਕਾਰ ਵਰਤ ਆਪਣੇ ਬਲਾਕ ਸੰਮਤੀ ਮੈਂਬਰ ਦੀ ਚੋਣ ਕਰਨ ਲਈ ਪੋਲਿੰਗ ਬੂਥਾਂ 'ਤੇ ਪਹੁੰਚੇ ਤਾਂ ਨਾਮ ਗ਼ਾਇਬ ਹੋਣ ਦੀ ਜਾਣਕਾਰੀ ਮਿਲਣ 'ਤੇ ਹੈਰਾਨ ਰਹਿ ਗਏ¢ ਇਸ ਸਮੇਂ ਗ਼ੁੱਸੇ ਵਿਚ ਆਏ ਲੋਕਾਂ ਨੇ ਸਿੱਧੇ ਤÏਰ 'ਤੇ ਕੁੱਝ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਆਪਣੀ ਸੰਭਾਵਿਤ ਹਾਰ ਦੇ ਡਰ ਕਾਰਨ ਹੀ ਸ਼ਾਤਿਰ ਲੋਕਾਂ ਨੇ ਇਹ ਘਿਣਾਉਣੀ ਹਰਕਤ ਕੀਤੀ ਗਈ ਹੈ¢ ਪਿੰਡ ਵਾਸੀ ਜਗਦੀਸ਼ ਸਿੰਘ, ਸੁਖਚੈਨ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਬੂਟਾ ਸਿੰਘ, ਪ੍ਰਗਟ ਸਿੰਘ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜੀਤ ਸਿੰਘ, ਸੰਤੋਖ ਸਿੰਘ, ਜੋਗਿੰਦਰ ਸਿੰਘ, ਰਣਬੀਰ ਸਿੰਘ, ਕੁਲਵੀਰ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਉਡੀਕ ਸਿੰਘ, ਗੁਰਬਚਨ ਸਿੰਘ, ਪਰਮਜੀਤ ਸਿੰਘ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਚਰਨ ਸਿੰਘ ਆਦਿ ਨੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜਿਉਂਦੇ ਜੀਅ ਪਿੰਡ ਦੀ ਵੋਟਰ ਸੂਚੀ ਵਿਚੋਂ ਨਾਮ ਕੱਢ ਦੇਣਾ ਬਹੁਤ ਹੀ ਮਾੜੀ ਘਟਨਾ ਹੈ ਬਲਜੀਤ ਸਿੰਘ ਜੋਸਨ ਵਲੋਂ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਈਮੇਲ ਰਾਹੀਂ ਦਰਖ਼ਾਸਤ ਭੇਜ ਮੰਗ ਕੀਤੀ ਹੈ | ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿਚ ਦਰਜ਼ ਕਰਵਾਏ ਜਾਣ ਅਤੇ ਨਾਮ ਕਟਵਾਉਣ ਵਾਲੇ ਸ਼ਰਾਰਤੀ ਅਨਸਰਾਂ ਅਤੇ ਉਨ੍ਹਾਂ ਦਾ ਸਾਥ ਦੇਵ ਵਾਲੇ ਮੁਲਾਜ਼ਮਾਂ ਖ਼ਿਲਾਫ਼ ਜਾਂਚ ਕਰਵਾ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦਾਅਵਾ ਕੀਤਾ ਜੇਕਰ ਸਾਰੇ ਵੋਟਰਾਂ ਦੀਆਂ ਵੋਟਾਂ ਪੈਂਦੀਆਂ ਤਾਂ ਇਸ ਸੀਟ 'ਤੇ ਨਤੀਜੇ ਕੁੱਝ ਹੋਰ ਹੋਣੇ ਸਨ | ਵੋਟਾਂ ਕੱਟੀਆਂ ਜਾਣ ਕਾਰਨ ਇਸ ਜ਼ੋਨ ਦੀ ਸੀਟ 'ਤੇ ਚੋਣ ਲੜਨ ਵਾਲੇ ਉਮੀਦਵਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਨਰੇਸ਼ ਕੁਮਾਰ ਝੱਟਾ ਫਾਊਾਡੇਸ਼ਨ ਨੇ ਲੋੜਵੰਦ ਪਰਿਵਾਰਾਂ ਦੀਆਂ 6 ਲੜਕੀਆਂ ਦੇ ਅਨੰਦ ਕਾਰਜ ਕਰਵਾਏ <br/> ਅਗਲੀ ਖ਼ਬਰ ਸਰਦੀਆਂ ਦੇ ਮੌਸਮ ਦੌਰਾਨ ਵੀ ਡੀਪ ਫਰੀਜ਼ਰਾਂ ਦੀ ਵਰਤੋਂ ਨਾਲ ਹੋ ਰਿਹਾ ਦੁੱਧ ਮਿਕਸ-ਡੇਅਰੀ ਮਾਲਕਾਂ ਦੀਆਂ ਸ਼ੱਕੀ ਗਤੀਵਿਧੀ...
Ad Position 24