17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਨਰੇਸ਼ ਕੁਮਾਰ ਝੱਟਾ ਫਾਊਾਡੇਸ਼ਨ ਨੇ ਲੋੜਵੰਦ ਪਰਿਵਾਰਾਂ ਦੀਆਂ 6 ਲੜਕੀਆਂ ਦੇ ਅਨੰਦ ਕਾਰਜ ਕਰਵਾਏ <br/>

Ad Position 21
No active advertisement
ਅਜੀਤ ਡੈਸਕ 20-12-2025
ਜ਼ੀਰਾ, 19 ਦਸੰਬਰ (ਹਰਜੀਤ ਸਿੰਘ ਗਿੱਲ, ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਪ੍ਰਸਿੱਧ ਸਮਾਜ ਸੇਵੀ ਨਰੇਸ਼ ਕੁਮਾਰ ਝੱਟਾ ਦੀ ਯਾਦ 'ਚ ਉਨ੍ਹਾਂ ਦੇ ਸਪੁੱਤਰਾਂ ਨੀਰਜ ਸੋਨੂੰ ਝੱਟਾ, (ਅਮਰੀਕਾ) ਅਤੇ ਆਸ਼ੂ ਝੱਟਾ (ਕੈਨੇਡਾ) ਵਲੋਂ ਬਣਾਈ ਗਈ ਸਮਾਜ ਸੇਵੀ ਸੰਸਥਾ ਨਰੇਸ਼ ਕੁਮਾਰ ਝੱਟਾ ਫਾਉਂਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜ਼ੀਰਾ ਵਿਖੇ ਸਵਰਗੀ ਨਰੇਸ਼ ਕੁਮਾਰ ਝੱਟਾ ਦੀ ਚੌਥੀ ਬਰਸੀ ਕੀਰਤਨ ਦਰਬਾਰ ਕਰਵਾ ਕੇ ਅਤੇ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਕੇ ਮਨਾਈ ਗਈ | ਕੀਰਤਨ ਦਰਬਾਰ ਵਿਚ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੇ ਰਾਗੀ ਜਥੇ ਅਤੇ ਭਾਈ ਹਰਨੇਕ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸਿੰਘ ਸਭਾ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਇਸ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ 6 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ ਅਤੇ ਇਨ੍ਹਾਂ ਲੜਕੀਆਂ ਨੂੰ ਦਾਜ ਦਹੇਜ ਦਾ ਸਾਰਾ ਘਰੇਲੂ ਸਮਾਨ ਵੀ ਨਰੇਸ਼ ਕੁਮਾਰ ਝੱਟਾ ਫਾਉਂਡੇਸ਼ਨ ਵਲੋਂ ਦਿੱਤਾ ਗਿਆ | ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਡੀ.ਐੱਸ.ਪੀ ਸੰਜੀਵ ਕੁਮਾਰ ਸਿੰਗਲਾ ਮੂਣਕ, ਡੀ.ਐੱਸ.ਪੀ ਹਰਵਿੰਦਰ ਸਿੰਘ ਖਹਿਰਾ ਸੰਗਰੂਰ, ਨਰੇਸ਼ ਅਗਨੀਹੋਤਰੀ (ਅਮਰੀਕਾ), ਰਾਜੇਸ਼ ਢੰਡ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਡਾ. ਰਸ਼ਪਾਲ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਭਗਤ ਸਿੰਘ ਗਿੱਲ ਕੌਂਸਲਰ, ਅਮਰੀਕ ਸਿੰਘ ਅਹੂਜਾ, ਹਰਪਾਲ ਸਿੰਘ ਦਰਗਨ, ਪਿਆਰਾ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਨਗਰ ਕੌਂਸਲ, ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਅਮਿਤ ਕੁਮਾਰ ਪੰਮਾ, ਬੌਬੀ ਝੱਟਾ, ਐਡਵੋਕੇਟ ਤਰੁਣ ਝੱਟਾ, ਜਸਵੰਤ ਸਿੰਘ, ਸਮਾਜ ਸੇਵੀ ਪਿ©ੰਸ ਘੁਰਕੀ, ਕੁਲਦੀਪ ਸਿੰਘ ਮਾਣਕ, ਟੋਨੀ ਝੱਟਾ, ਹੈੱਡ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ, ਭਾਈ ਹਰਵਿੰਦਰ ਸਭਰਾਵਾਂ, ਪ੍ਰਗਟ ਸਿੰਘ ਰਟੌਲ ਬੇਟ, ਭਾਈ ਅਮਰੀਕ ਸਿੰਘ ਅਤੇ ਪਰਮਜੀਤ ਸਿੰਘ ਬੰਡਾਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾ. ਸਾਹਿਲ ਮਿੱਤਲ ਬਣੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਕੱਤਰ <br/> ਅਗਲੀ ਖ਼ਬਰ ਚੋਣਾਂ ਲਈ ਆਈਆਂ ਵੋਟਰ ਸੂਚੀਆਂ 'ਚੋਂ ਸ਼ੇਰ ਖਾਂ ਦੇ 327 ਵੋਟਰਾਂ ਦੇ ਨਾਂਅ ਗ਼ਾਇਬ
Ad Position 24