ਫ਼ਿਰੋਜ਼ਪੁਰ, 21 ਦਸੰਬਰ (ਰਾਕੇਸ਼ ਚਾਵਲਾ)-ਕੈਂਟ ਪੁਲਿਸ ਨੇ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਸਬੀਰ ਸਿੰਘ ਨੇ ਦੱਸਿਆ ਕਿ ਦੌਰਾਨੇ ਗਸ਼ਤ ਉਹ ਡੀ.ਏ.ਵੀ ਕਾਲਜ ਕੋਲ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸੋਨੂੰ ਅਤੇ ਅਰਜਨ ਹੈਰੋਇਨ ਪੀਣ ਦੇ ਆਦੀ ਹਨ | ਜੋ ਬੱਸ ਸਟੈਂਡ ਤੋਂ ਯਤੀਮਖ਼ਾਨਾ ਰੋਡ ਪਰ ਮਿਲਟਰੀ ਡੇਅਰੀ ਫਾਰਮ ਨੂੰ ਜਾਂਦੀ ਸੁੰਨਸਾਨ ਜਗ੍ਹਾ ਪਾਸ ਹੈਰੋਇਨ ਪੀ ਰਹੇ ਹਨ | ਜਿਸ 'ਤੇ ਮੁਕੱਦਮਾ ਦਰਜ ਕਰਕੇ ਉਕਤ ਸੋਨੂੰ ਅਤੇ ਅਰਜਨ ਕੋਲੋਂ 2-2 ਗਰਾਮ ਹੈਰੋਇਨ ਅਤੇ ਇਕ ਪੰਨੀ ਲਾਈਟਰ ਆਦਿ ਬਰਾਮਦ ਹੋਇਆ |