05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੀਵਰੇਜ ਦੀ ਬਿਨਾਂ ਢੱਕਣ ਵਾਲੀ ਡਿੱਗੀ ਵਿਚ ਫਸੀ ਕਾਰ <br/>

Ad Position 21
No active advertisement
ਅਜੀਤ ਡੈਸਕ 23-12-2025
ਮਮਦੋਟ, 22 ਦਸੰਬਰ (ਰਾਜਿੰਦਰ ਸਿੰਘ ਹਾਂਡਾ)-ਕਸਬਾ ਮਮਦੋਟ ਵਿਚ ਨਵਾਂ ਪਾਇਆ ਗਿਆ ਸੀਵਰੇਜ ਹਰ ਰੋਜ਼ ਸੁਰਖ਼ੀਆਂ ਵਿਚ ਰਹਿੰਦਾ ਹੈ | ਜਿੱਥੇ ਸੀਵਰੇਜ ਵਿਚ ਗੰਦੇ ਪਾਣੀ ਦਾ ਸਹੀ ਤਰ੍ਹਾਂ ਨਿਕਾਸ ਨਾ ਹੋਣ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉੱਥੇ ਸੁਰਜੀਤ ਕਾਲੋਨੀ ਦੇ ਸਾਹਮਣੇ ਮਮਦੋਟ ਫ਼ਿਰੋਜ਼ਪੁਰ ਮੁੱਖ ਸੜਕ ਦੇ ਕਿਨਾਰੇ 'ਤੇ ਬਣੀ ਸੀਵਰੇਜ ਦੀ ਡਿੱਗੀ 'ਤੇ ਢੱਕਣ ਨਾ ਹੋਣ ਕਾਰਨ ਸਾਹਮਣੇ ਤਾੋ ਆ ਰਹੇ ਕਿਸੇ ਭਾਰੀ ਵਾਹਨ ਕਾਰਨ ਕਿਨਾਰੇ ਗਈ ਕਾਰ ਦਾ ਇਕ ਪਹੀਆ ਸੀਵਰੇਜ ਵਾਲੇ ਹੋਲ਼ ਵਿਚ ਡਿਗ ਗਿਆ | ਜਿਸ ਕਾਰਨ ਕਾਰ ਬੁਰੀ ਤਰ੍ਹਾਂ ਫਸ ਗਈ ਅਤੇ ਉਸ ਦੀ ਬਾਡੀ ਨੂੰ ਨੁਕਸਾਨ ਵੀ ਪਹੁੰਚਿਆਂ ਹੈ, ਕਾਰ ਚਾਲਕ ਨੇ ਬੜੀ ਮੁਸ਼ਕਿਲ ਨਾਲ ਗਲੀ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਕਾਰ ਦੇ ਪਹੀਏ ਨੂੰ ਡਿਗ ਵਿਚ ਬਾਹਰ ਕੱਢਿਆ | ਉੱਧਰ ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਖੁੱਲੇ੍ਹ ਢੱਕਣ ਵਾਲੀ ਡਿੱਗੀ ਗਲੀ ਦੇ ਬਿਲਕੁਲ ਸਾਹਮਣੇ ਹੈ, ਜਿੱਥੋਂ ਅਕਸਰ ਬੱਚੇ ਆਉਂਦੇ ਜਾਂਦੇ ਹਨ, ਜੇਕਰ ਗ਼ਲਤੀ ਨਾਲ ਕੋਈ ਛੋਟਾ ਬੱਚਾ ਖੁੱਲੇ੍ਹ ਢੱਕਣ ਵਾਲੀ ਡਿੱਗੀ ਵਿਚ ਡਿਗ ਪਿਆ ਤਾਂ ਇਕ ਵੱਡਾ ਹਾਦਸਾ ਵਾਪਰ ਸਕਦਾ ਹੈ | ਮੁਹੱਲਾ ਨਿਵਾਸੀਆਂ ਨੇ ਇਸ ਖੁੱਲ੍ਹੀ ਡਿੱਗੀ ਤੇ ਤੁਰੰਤ ਢੱਕਣ ਲਗਾਉਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਨਾਲ ਭਰਿਆ ਥਰੀ-ਵਹੀਲਰ ਹਾਦਸੇ ਦਾ ਸ਼ਿਕਾਰ-1 ਵਿਦਿਆਰਥੀ ਦੀ ਮੌਤ, 2 ਜ਼ਖਮੀ ਅਗਲੀ ਖ਼ਬਰ ਐਸਪੀਰੇਸ਼ਨਲ ਡਿਸਟਿ੍ਕਟ ਪ੍ਰੋਗਰਾਮ ਅਧੀਨ ਨਿਰਧਾਰਿਤ ਟੀਚਿਆਂ ਦੀ ਸਮੇਂ ਸਿਰ ਪ੍ਰਾਪਤੀ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ...
Ad Position 24