05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਕੂਲੀ ਵਿਦਿਆਰਥੀਆਂ ਨਾਲ ਭਰਿਆ ਥਰੀ-ਵਹੀਲਰ ਹਾਦਸੇ ਦਾ ਸ਼ਿਕਾਰ-1 ਵਿਦਿਆਰਥੀ ਦੀ ਮੌਤ, 2 ਜ਼ਖਮੀ

Ad Position 21
No active advertisement
ਅਜੀਤ ਡੈਸਕ 23-12-2025
ਜ਼ੀਰਾ,22 ਦਸੰਬਰ (ਰਜਨੀਸ਼ ਕਥੂਰੀਆ)- ਅੱਜ ਸਵੇਰੇ ਕਰੀਬ 9:00 ਵਜੇ ਸਕੂਲੀ ਵਿਦਿਆਰਥੀਆਂ ਨੂੰ ਲਿਜਾ ਰਿਹਾ ਇੱਕ ਥਰੀ-ਵਹੀਲਰ ਸੰਘਣੀ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ | ਜਿਸ ਕਾਰਨ ਉਸ ਵਿਚ ਸਵਾਰ 1 ਵਿਦਿਆਰਥੀ ਦੀ ਮੌਤ ਹੋ ਗਈ ਜਦੋਂਕਿ 2 ਵਿਦਿਆਰਥੀ ਜ਼ਖਮੀ ਹੋ ਗਏ | ਹਾਦਸੇ ਦੌਰਾਨ ਜ਼ਖਮੀ ਹੋਏ ਸਾਹਿਬਾਨ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਪਿੰਡ ਮਨਸੂਰਵਾਲ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਸਰਕਾਰੀ ਹਾਈ ਸਕੂਲ ਪੰਡੋਰੀ ਖੱਤਰੀਆਂ ਵਿਖੇ ਪੜ੍ਹਦੇ ਹਾਂ ਅਤੇ ਹਰ ਰੋਜ਼ ਦੀ ਤਰ੍ਹਾਂ ਪਿੰਡ ਸਨੇਰ ਦਾ ਇਕ ਥਰੀ-ਵਹੀਲਰ ਚਾਲਕ 10 ਵਿਦਿਆਰਥੀਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ | ਇਸ ਦੌਰਾਨ ਸੰਘਣੀ ਧੰੁਦ ਹੋਣ ਕਰਕੇ ਮਨਸੂਰਵਾਲ ਕਲਾ ਅਤੇ ਪੰਡੋਰੀ ਖੱਤਰੀਆਂ ਦੇ ਰਸਤੇ ਵਿਚ ਇਕ ਸਕੂਲ ਵੈਨ ਨੂੰ ਕਰਾਸ ਕਰਦੇ ਸਮੇਂ ਥਰੀ-ਵਹੀਲਰ ਚਾਲਕ ਨੇ ਕੱਟ ਮਾਰਿਆ ਤਾਂ ਮੇਰੇ ਤੋਂ ਇਲਾਵਾ ਨੌਵੀਂ ਜਮਾਤ ਵਿਚ ਪੜ੍ਹਦੇ ਮੇਰੇ ਹੀ ਪਿੰਡ ਦੇ 2 ਹੋਰ ਵਿਦਿਆਰਥੀ ਗੁਰਵਿੰਦਰ ਸਿੰਘ ਪੁੱਤਰ ਰਵੀ ਅਤੇ ਹਸ਼ਕਰਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਥਰੀ-ਵਹੀਲਰ ਵਿਚੋਂ ਹੇਠਾਂ ਡਿਗ ਗਏ | ਇਸ ਦੌਰਾਨ ਹਸ਼ਕਰਨ ਸਿੰਘ(14) ਦਾ ਸਿਰ ਸਕੂਲ ਵੈਨ ਦੇ ਟਾਇਰ ਹੇਠ ਆ ਗਿਆ | ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਸ ਹਾਦਸੇ ਦੌਰਾਨ ਮੇਰੇ ਤੋਂ ਇਲਾਵਾ ਗੁਰਵਿੰਦਰ ਸਿੰਘ ਪੁੱਤਰ ਰਵੀ ਦੇ ਵੀ ਸੱਟਾਂ ਲੱਗ ਗਈਆਂ | ਸਾਹਿਬਾਨ ਸਿੰਘ ਨੇ ਦੱਸਿਆ ਕਿ ਹਸ਼ਕਰਨ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਜ਼ੀਰਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਦੋਵਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਤੇ ਫ਼ਰੀਦਕੋਟ ਜਾਂਦੇ ਸਮੇਂ ਰਸਤੇ ਵਿਚ ਹਸ਼ਕਰਨ ਸਿੰਘ ਦੀ ਮੌਤ ਹੋ ਗਈ | ਦੂਸਰੇ ਪਾਸੇ ਸੂਚਨਾ ਮਿਲਣ ਤੇ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇੱਥੇ ਵਰਨਣਯੋਗ ਹੈ ਕਿ ਮਿ੍ਤਕ ਹਸ਼ਕਰਨ ਸਿੰਘ ਦੇ ਬਾਪ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਤ ਦੀ ਗ਼ਰੀਬੀ ਵਿਚ ਉਸ ਦੀ ਮਾਤਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਦੋ ਨੌਜਵਾਨ ਨਾਜਾਇਜ਼ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸਾਂ ਸਮੇਤ ਕਾਬੂ <br/> ਅਗਲੀ ਖ਼ਬਰ ਸੀਵਰੇਜ ਦੀ ਬਿਨਾਂ ਢੱਕਣ ਵਾਲੀ ਡਿੱਗੀ ਵਿਚ ਫਸੀ ਕਾਰ <br/>
Ad Position 24