26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਮੰਡੀ ਪੰਜੇ ਕੇ ਉਤਾੜ ਵਿਚ ਰਸਤੇ ਨੂੰ ਲੈ ਕੇ ਚੱਲੀਆਂ ਗੋਲੀਆਂ-ਪੁਲਿਸ ਨੇ ਕੀਤਾ ਮਾਮਲਾ ਦਰਜ <br/>

Ad Position 21
No active advertisement
ਪੁੱਟਿਆ ਹੋਇਆ ਰਸਤਾ ਅਤੇ ਪੀੜਤ ਸੋਹਣ ਲਾਲ ਜਾਣਕਾਰੀ ਦਿੰਦੇ ਹੋਏ ਅਤੇ ਮੌਕਾ ਦੇਖਦੀ ਹੋਈ ਪੁਲਿਸ | ਅਜੀਤ ਤਸਵੀਰ <br/> 24-12-2025
ਪੰਜੇ ਕੇ ਉਤਾੜ, 23 ਦਸੰਬਰ (ਪੱਪੂ ਸੰਧਾ)-ਸਥਾਨਕ ਮੰਡੀ ਪੰਜੇ ਕੇ ਉਤਾੜ ਵਿਚ ਬੀਤੀ ਰਾਤ ਦੋ ਧਿਰਾਂ ਵਿਚ ਹੋਈ ਲੜਾਈ ਵਿਚ ਗੋਲੀਆਂ ਚਲੀਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਰਾਤ ਕਿਸ਼ੋਰ ਚੰਦ ਪੰਜੇ ਕੇ ਨੇ ਆਪਣੇ ਨਾਲ ਬਾਹਰੋਂ ਬੰਦੇ ਬੁਲਾ ਕੇ ਜੇ.ਸੀ.ਬੀ ਨਾਲ ਲੈ ਕੇ ਰਸਤੇ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ | ਦੋਨਾਂ ਧਿਰਾਂ ਦਾ ਰੌਲਾ ਖੂਹ ਦੇ ਅਹਾਤੇ ਅਤੇ ਰਸਤੇ ਨੂੰ ਲੈ ਕੇ ਸੀ | ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਕਈ ਫਾਇਰ ਕੀਤੇ ਗਏ ਅਤੇ ਹੱਥੋ ਪਾਈ ਵੀ, ਦੂਜੀ ਧਿਰ ਸੋਹਣ ਲਾਲ ਨੇ ਦੱਸਿਆ ਕਿ ਕਿਸ਼ੋਰ ਚੰਦ ਹੋਰਾਂ ਦੀ ਪਾਰਟੀ ਨੇ ਰਾਤ ਰਸਤਾ ਪੁੱਟਿਆ ਅਤੇ ਗੋਲੀਆਂ ਵੀ ਚਲਾਈਆਂ ਰਸਤਾ ਸਰਕਾਰੀ ਦੱਸਿਆ ਜਾਂਦਾ ਹੈ | ਰਸਤੇ 'ਤੇ ਖੜਵੰਜਾ ਲੱਗਿਆ ਹੋਇਆ ਹੈ ਕਿਸ਼ੋਰ ਚੰਦ ਦੀ ਪਾਰਟੀ ਨੇ ਰਸਤਾ ਪੁੱਟ ਕੇ ਟਰਾਲੀਆਂ ਵਿਚ ਪਾ ਕੇ ਲੈ ਗਿਆ | ਇਹ ਰਸਤਾ ਕਈ ਘਰਾਂ ਨੂੰ ਵੀ ਲੱਗਦਾ ਹੈ ਘਰਾਂ ਵਿਚ ਵੀ ਰੋੜੇ ਮਾਰੇ ਗਏ | ਪੁਲਿਸ ਰਾਤ ਮੌਕੇ 'ਤੇ ਪਹੁੰਚ ਕੇ ਦੋਨਾਂ ਧਿਰਾਂ ਨੂੰ ਨਿਖੇੜਿਆ ਅਤੇ ਐੱਸ.ਐੱਚ.ਓ ਗੁਰਜੰਟ ਸਿੰਘ ਮੌਕੇ 'ਤੇ ਪਹੁੰਚੇ ਸਨ ਸਵੇਰ ਹੰੁਦਿਆਂ ਡੀ.ਐੱਸ.ਪੀ ਰਾਜਵੀਰ ਸਿੰਘ ਵੀ ਮੌਕੇ 'ਤੇ ਗਏ ਅਤੇ ਉਨ੍ਹਾਂ ਕਿਹਾ ਕਿ ਪੁੱਛਗਿੱਛ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਿਸ ਵਿਚ ਪੁਲਿਸ ਨੇ ਦੱਸਿਆ ਕਿ 3 ਬੰਦਿਆ ਦੀ ਪਛਾਣ ਹੋਈ ਹੈ ਅਤੇ ਬਾਕੀ ਕਈ ਅਣਪਛਾਤੇ ਹਨ | ਦੱਸਿਆ ਜਾਂਦਾ ਹੈ ਕਿ ਪਿਸਤੌਲ 2 ਅਣਚੱਲੇ ਕਾਰਤੂਸ ਵੀ ਮੌਕੇ 'ਤੋਂ ਬਰਾਮਦ ਹੋਏ ਹਨ | ਦੋਸ਼ੀਆਂ ਨੇ ਮੋਹਣ ਲਾਲ ਨੰਬਰਦਾਰ ਦੇ ਘਰ 'ਤੇ ਹਮਲਾ ਕੀਤਾ ਅਤੇ ਇੱਟਾਂ ਰੋੜੇ ਚਲਾਏ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਗਿ੍ਫ਼ਤਾਰੀ ਨਹੀਂ ਹੋਈ ਸੀ |

Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਗਾਓਾ ਕੀ ਅÏਰ- ਮੁਹਿੰਮ ਤਹਿਤ ਏ.ਡੀ.ਸੀ. ਦੀ ਅਗਵਾਈ ਵਿਚ ਵਰਕਸ਼ਾਪ ਆਯੋਜਿਤ ਅਗਲੀ ਖ਼ਬਰ ਹਿੱਟ ਐਂਡ ਰਨ ਸੰਬੰਧੀ ਪੈਂਡਿੰਗ ਪਏ ਕੇਸਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਇਆ ਜਾਵੇ-ਵਧੀਕ ਜ਼ਿਲ੍ਹਾ ਮੈਜਿਸਟਰੇਟ <br/>
Ad Position 24