ਜ਼ੀਰਾ, 23 ਦਸੰਬਰ (ਹੀਰਾ)-ਮਾਤਾ ਗੁੱਜਰ ਕੌਰ ਅਤੇ ਚਾਰ ਸਾਹਿਬ ਜਾਂਦਿਆਂ ਦੀ ਯਾਦ ਵਿਚ ਗੁਰਦੁਆਰਾ ਬੇਰ ਸਾਹਿਬ ਜ਼ੀਰਾ ਵਿਖੇ ਅਖੰਡ ਜਾਪ ਅਤੇ ਕਥਾ ਪ੍ਰਵਾਹ ਸ਼ੁਰੂ ਹੋ ਚੁੱਕੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿਆਰਾ ਸਿੰਘ ਢਿੱਲੋਂ ਨੇ ਦੱਸਿਆ ਕਿ 23 ਦਸੰਬਰ ਤੋਂ ਰੋਜ਼ਾਨਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਅਖੰਡ ਜਾਪ ਦਾ ਪ੍ਰਵਾਹ ਚੱਲੇਗਾ | ਸ਼ਾਮ ਸਾਢੇ ਸੱਤ ਵਜੇ ਸਾਡੇ 8,30 ਵਜੇ ਤੱਕ ਭਾਈ ਹਰਵਿੰਦਰ ਸਿੰਘ ਕਥਾ ਵਾਚਕ ਸੰਗਤਾਂ ਨੂੰ ਗੁਰੂ ਜੀ ਦੇ ਪਰਿਵਾਰ ਦਾ ਸ਼ਹੀਦੀ ਇਤਿਹਾਸ ਸੁਣਾਉਣਗੇ, ਪ੍ਰੋਗਰਾਮ ਦੀ ਸਮਾਪਤੀ 27 ਦਸੰਬਰ ਨੂੰ ਹੋਵੇਗੀ |