15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਵੱਖ-ਵੱਖ ਆਗੂਆਂ ਨੇ ਸਵ. ਹਰਪ੍ਰੀਤ ਸਿੰਘ ਬਰਾੜ ਨੂੰ ਦਿੱਤੀ ਅੰਤਿਮ ਵਿਦਾਇਗੀ <br/>

Ad Position 21
No active advertisement
ਸਵ. ਹਰਪ੍ਰੀਤ ਸਿੰਘ ਬਰਾੜ ਦੇ ਅੰਤਿਮ ਅਰਦਾਸ ਸਮਾਗਮ 'ਚ ਕੀਰਤਨ ਕਰਦਾ ਰਾਗੀ ਜਥਾ ਅਤੇ ਹਾਜ਼ਰ ਇਲਾਕੇ ਦੇ ਲੋਕ | ਤਸਵੀਰਾਂ-ਭਾਰਤ ਭੂਸ਼ਨ ਅਗਰਵਾਲ <br/> 25-12-2025
ਮੁੱਦਕੀ, 24 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਪਿਛਲੇ 12 ਸਾਲਾਂ ਤੋਂ ਜਰਮਨ 'ਚ ਰਹਿ ਰਹੇ ਹਰਪ੍ਰੀਤ ਸਿੰਘ ਬਰਾੜ ਸਪੁੱਤਰ ਬਾਬਾ ਅਵਤਾਰ ਸਿੰਘ ਬਰਾੜ ਵਾਸੀ ਪਿੰਡ ਲੁਹਾਮ ਉਮਰ (32 ਸਾਲ) ਜਿਨ੍ਹਾਂ ਦਾ ਜਰਮਨ 'ਚ ਹਾਰਟ ਅਟੈਕ ਹੋ ਜਾਣ ਦਾ ਦਿਹਾਂਤ ਹੋ ਗਿਆ ਸੀ, ਨਮਿੱਤ ਸ੍ਰੀ ਅਖੰਡ ਪਾਠ ਦੇ ਭੋਗ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ ਵਿਖੇ ਪਾਏ ਗਏ | ਅੰਤਿਮ ਅਰਦਾਸ ਸਮਾਗਮ 'ਚ ਰਾਗੀ ਅਤੇ ਢਾਡੀ ਸਿੰਘਾਂ ਨੇ ਵਾਰਾਂ ਰਾਹੀਂ ਵਾਹਿਗੁਰੂ ਦਿੱਤੇ ਅਕਿਹ ਅਤੇ ਅਸਹਿ ਸਦਮੇ ਨੂੰ ਵਾਹਿਗੁਰੂ ਦਾ ਮੰਨਣ ਬਲ ਬਖ਼ਸ਼ਣ ਦੀ ਅਰਦਾਸ ਕੀਤੀ | ਅੰਤਿਮ ਅਰਦਾਸ ਸਮਾਗਮ 'ਚ ਛਿੰਦਰ ਸਿੰਘ ਲੋਹਾਮ, ਸਰਬਜੀਤ ਸਿੰਘ ਮੱਲ੍ਹੀ, ਪਿ੍ੰਸੀਪਲ ਸੰਜੀਵ ਜੈਨ, ਗੁਰਤੇਜ ਸਿੰਘ ਪਤਲੀ, ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਪਾਲ ਸਿੰਘ ਮੱਲ੍ਹੀ, ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਦੇ ਬੇਟੇ ਰੋਹਿਤ ਗਿੱਲ, ਕੁਲਵੰਤ ਸਿੰਘ ਦਿਓਲ ਸਾਬਕਾ ਸਰਪੰਚ, ਗੁਰਭੇਜ ਸਿੰਘ ਸਾਬਕਾ ਸਰਪੰਚ ਵਾੜਾ ਜੈਦ, ਕੁਲਦੀਪ ਸਿੰਘ ਮੱਲ੍ਹੀ, ਕੇਵਲ ਸਿੰਘ ਪ੍ਰਧਾਨ, ਅਮਨਦੀਪ ਸਿੰਘ ਮੱਲ੍ਹੀ ਸਰਪੰਚ ਜੀਤ ਸਿੰਘ ਵਾਲਾ, ਜਥੇਦਾਰ ਪਰਮਜੀਤ ਸਿੰਘ ਸਰਾਂ, ਬਲਵੰਤ ਸਿੰਘ ਪੰਚ, ਹਰਜਿੰਦਰ ਸਿੰਘ ਪਤਲੀ, ਹਰਦੀਪ ਸਿੰਘ ਬਰਾੜ ਨੰਬਰਦਾਰ ਮੁੱਦਕੀ, ਸੂਬੇਦਾਰ ਬਲਵਿੰਦਰ ਸਿੰਘ, ਗੁਰਬਖ਼ਸ਼ ਸਿੰਘ ਕੋਟ ਕਰੋੜੀਆ, ਮਹਿੰਦਰ ਸਿੰਘ ਭੁੱਚੋਕਾ ਐਮ.ਸੀ., ਲੱਕੀ ਸ਼ਰਮਾ, ਬਲਵਿੰਦਰ ਸਿੰਘ ਖੁਰਮੀ, ਸਾਹਿਬ ਸਿੰਘ, ਗੁਰਮੇਲ ਸਿੰਘ ਹਵੇਲੀ ਵਾਲਾ, ਹਰਦੇਵ ਸਿੰਘ ਸ਼ਕੂਰ, ਬਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਤੋਂ ਇਲਾਵਾ ਇਲਾਕੇ ਭਰ ਦੀਆਂ ਵੱਖ-ਵੱਖ ਕਲੱਬਾਂ ਅਤੇ ਸਵੈ ਸੇਵੀ ਜਥੇਬੰਦੀਆਂ ਨੇ ਸਵ. ਹਰਪ੍ਰੀਤ ਸਿੰਘ ਬਰਾੜ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੰਦੇ ਹੋਏ ਅਵਤਾਰ ਸਿੰਘ ਬਰਾੜ ਲੋਹਾਮ ਦੇ ਸਮੂਹ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਿਰ ਕੀਤੀ | ਅਖੀਰ 'ਚ ਅੰਤਿਮ ਅਰਦਾਸ 'ਚ ਸ਼ਾਮਿਲ ਸਮੂਹ ਸੰਗਤ ਦਾ ਨਗਰ ਪੰਚਾਇਤ ਮੁੱਦਕੀ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਬਰਾੜ ਨੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਿਹਾਇਸ਼ੀ ਖੇਤਰ ਨੇੜੇ ਅਨਾਜ ਦੇ ਗੁਦਾਮ ਬਣਨ ਤੋਂ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਕੀਤੀ ਮੀਟਿੰਗ <br/>... ਅਗਲੀ ਖ਼ਬਰ ਹੈਰੀ ਸੰਧੂ ਦੀ ਅਗਵਾਈ ਹੇਠ ਅਕਾਲੀ ਦਲ ਦੀ ਮੀਟਿੰਗ ਹੋਈ <br/>
Ad Position 24