15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਿਹਾਇਸ਼ੀ ਖੇਤਰ ਨੇੜੇ ਅਨਾਜ ਦੇ ਗੁਦਾਮ ਬਣਨ ਤੋਂ ਰੋਕਣ ਲਈ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਨੇ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 25-12-2025
ਮੱਲਾਂਵਾਲਾ, 24 ਦਸੰਬਰ (ਗੁਰਦੇਵ ਸਿੰਘ, ਬਲਬੀਰ ਸਿੰਘ ਜੋਸਨ, ਸੁਰਜਨ ਸਿੰਘ ਸੰਧੂ)-ਪਿੰਡ ਖੱਚਰ ਵਾਲਾ-ਕਾਮਲ ਵਾਲਾ ਰੋਡ 'ਤੇ ਬਣਨ ਜਾ ਰਹੇ ਗੁਦਾਮ ਨੂੰ ਰੋਕਣ ਲਈ ਮੱਲਾਂਵਾਲਾ, ਆਸਿਫ਼ ਵਾਲਾ, ਕਾਮਲ ਵਾਲਾ, ਖੱਚਰ ਵਾਲਾ, ਦੂਲੇ ਵਾਲਾ, ਬਸਤੀ ਜੋਗਿੰਦਰ ਸਿੰਘ ਵਾਲੀ ਆਦਿ ਵੱਖ-ਵੱਖ ਪਿੰਡਾਂ ਦੇ ਵਸਨੀਕਾਂ ਦੀ ਇਕ ਅਹਿਮ ਮੀਟਿੰਗ ਪਿੰਡ ਖੱਚਰ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਗੁਦਾਮ ਨਾਲ ਇਲਾਕੇ 'ਚ ਫੈਲਣ ਵਾਲੀਆਂ ਬਿਮਾਰੀਆਂ ਆਦਿ ਨੁਕਸਾਨਾਂ ਸਬੰਧੀ ਚਰਚਾਵਾਂ ਕਰਕੇ ਗੁਦਾਮ ਨੂੰ ਬਣਨ ਤੋਂ ਰੋਕਣ ਸਬੰਧੀ ਫ਼ੈਸਲਾ ਲਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਵਸਨੀਕਾਂ ਨੇ ਕਿਹਾ ਕਿ ਖੱਚਰ ਵਾਲਾ-ਕਾਮਲ ਵਾਲਾ ਰੋਡ 'ਤੇ ਕਿਸੇ ਨਿੱਜੀ ਕੰਪਨੀ ਵਲੋਂ ਅਨਾਜ ਨੂੰ ਸਟੋਰ ਕਰਨ ਲਈ ਗੁਦਾਮ ਬਣਾਇਆ ਜਾ ਰਿਹਾ ਹੈ, ਜਿਸ ਨਾਲ ਨੇੜਲੇ ਪੈਂਦੇ ਕਈ ਪਿੰਡਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਗੁਦਾਮ ਵਾਲੀ ਜਗ੍ਹਾ ਦੇ ਨੇੜੇ ਇਕ ਵੱਡੀ ਆਬਾਦੀ ਦੀ ਵਸੋਂ ਹੈ, ਜੇਕਰ ਇੱਥੇ ਗੁਦਾਮ ਬਣਦਾ ਹੈ ਤਾਂ ਗੁਦਾਮ ਨਾਲ ਜਿੱਥੇ ਸੁਸਰੀ ਦੀ ਸਮੱਸਿਆ ਪੈਦਾ ਹੋਵੇਗੀ ਉੱਥੇ ਚੂਹਿਆਂ ਦੀ ਬਹੁਤਾਤ ਵੀ ਲੋਕਾਂ ਦੇ ਘਰਾਂ ਅੰਦਰ ਬਹੁਤ ਜ਼ਿਆਦਾ ਹੋ ਜਾਵੇਗਾ, ਜਿਸ ਨਾਲ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ | ਮੀਟਿੰਗ ਵਿਚ ਨਿਰਮਲ ਸਿੰਘ ਸਰਪੰਚ, ਗੁਰਵਿੰਦਰ ਸਿੰਘ ਮੱਲ, ਅਜਾਇਬ ਸਿੰਘ ਨੰਬਰਦਾਰ, ਬਗ਼ੀਚਾ ਸਿੰਘ, ਦਲੇਰ ਸਿੰਘ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸਾਰਜ ਸਿੰਘ, ਜਗਬੀਰ ਸਿੰਘ, ਗੁਰਭੇਜ ਸਿੰਘ, ਜੈਮਲ ਸਿੰਘ, ਪਿੱਪਲ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਮੁਖ਼ਤਿਆਰ ਸਿੰਘ, ਜਗਰਾਜ ਸਿੰਘ ਆਦਿ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗੁਦਾਮ ਨਜ਼ਦੀਕ ਇਕ ਵੱਡਾ ਰਿਹਾਇਸ਼ੀ ਖੇਤਰ ਹੈ, ਇਸ ਕਰਕੇ ਗੁਦਾਮ ਬਣਨ ਦੇ ਕਾਰਜ ਨੂੰ ਇੱਥੋਂ ਰੁਕਵਾ ਕਿੱਤੇ ਹੋਰ ਬਣਾਇਆ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਮਿਡ ਡੇ ਮੀਲ ਯੋਜਨਾ ਤਹਿਤ ਕੁੱਕ ਕਮ ਹੈਲਪਰਾਂ ਦੇ ਕਰਵਾਏ ਜ਼ਿਲ੍ਹਾ ਪੱਧਰੀ ਕੁਕਿੰਗ ਮੁਕਾਬਲੇ <br/> ਅਗਲੀ ਖ਼ਬਰ ਵੱਖ-ਵੱਖ ਆਗੂਆਂ ਨੇ ਸਵ. ਹਰਪ੍ਰੀਤ ਸਿੰਘ ਬਰਾੜ ਨੂੰ ਦਿੱਤੀ ਅੰਤਿਮ ਵਿਦਾਇਗੀ <br/>
Ad Position 24