ਗੁਰੂਹਰਸਹਾਏ, 24 ਦਸੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਕੂਲ ਪਿੰ੍ਰਸੀਪਲ ਡਾ. ਵੰਦਨਾ ਧਵਨ ਦੀ ਅਗਵਾਈ ਹੇਠ ਸਿੱਖ ਇਤਿਹਾਸ ਦੇ ਅਦੁੱਤੀ ਸਫ਼ਰ ਏ ਸ਼ਹਾਦਤ ਨੂੰ ਯਾਦ ਕਰਨ ਲਈ ਇਕ ਭਾਵੁਕ ਅਤੇ ਪੇ੍ਰਰਨਾ ਦਾਇਕ ਸਮਾਗਮ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਡਾ. ਵੰਦਨਾ ਧਵਨ ਦੇ ਦੱਸਿਆ ਕਿ ਇਹ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਨੋਖੀ ਕੁਰਬਾਨੀ ਨੂੰ ਸਮਰਪਿਤ ਸੀ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਤਿਹਾਸ ਨਾਲ ਜਾਣੂ ਕਰਵਾਉਂਦਿਆਂ ਹੋਇਆਂ ਦੱਸਿਆ ਗਿਆ ਕਿ ਸ਼ਹਾਦਤ ਕੋਈ ਖੇਲ ਨਹੀਂ ਹੁੰਦੀ ਇਹ ਸੱਚ ਨਿਆਂ ਅਤੇ ਇਨਸਾਫ਼ ਲਈ ਆਪਣਾ ਸਭ ਕੁੱਝ ਵਾਰ ਦੇਣ ਦੀ ਜ਼ਿਉਦੀ ਜਾਗਦੀ ਕਹਾਣੀ ਹੁੰਦੀ ਹੈ | ਸਮਾਗਮ ਦੌਰਾਨ ਬੱਚਿਆਂ ਨੇ ਇਸ ਮਹਾਨ ਸਫ਼ਰ ਨਾਲ ਜੁੜੀਆਂ ਕਵਿਤਾਵਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ ਕੁੱਝ ਪ੍ਰਭਾਵਸ਼ਾਲੀ ਸਤਰਾਂ ਬੋਲੀਆਂ | ਇਸ ਮੌਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚੋਂ ਸੁੰਦਰ ਵਿਚਾਰ ਅਤੇ ਸ਼ਬਦਾਂ ਦੇ ਅਰਥ ਬੱਚਿਆਂ ਨੂੰ ਸਮਝਾਏ ਗਏ | ਇਸ ਮੌਕੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਬਦ ਵੀ ਗਾਇਆ ਗਿਆ |