15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੜਕ ਹਾਦਸੇ ਵਿਚ ਜਾਨ ਗਵਾ ਚੱੁਕੇ ਵਿਅਕਤੀ ਦੇ ਪਰਿਵਾਰ ਨੂੰ ਦਿੱਤਾ 6 ਲੱਖ 80 ਹਜ਼ਾਰ ਦਾ ਚੈੱਕ

Ad Position 21
No active advertisement
ਅਜੀਤ ਡੈਸਕ 25-12-2025
ਗੁਰੂਹਰਸਹਾਏ, 24 ਦਸੰਬਰ (ਕਪਿਲ ਕੰਧਾਰੀ)-ਸ਼ਹਿਰ ਦੇ ਨਾਲ ਲਗਦੇ ਪਿੰਡ ਸਵਾਇਆ ਰਾਏ ਉਤਾੜ ਦੇ ਰਹਿਣ ਵਾਲੇ ਕਰਨਦੀਪ ਸਿੰਘ ਪੱੁਤਰ ਗੁਰਬਚਨ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਬਰਾਂਚ ਗੋਲੂ ਕਾ ਤੋਂ 6 ਲੱਖ 80 ਹਜ਼ਾਰ ਰੁਪਏ ਦਾ 6 ਜਨਵਰੀ 2025 ਵਿਚ ਕਾਰ ਲੋਨ ਲਿਆ ਸੀ | ਜਿਸ ਦੌਰਾਨ ਬੈਂਕ ਵਲੋਂ ਕਰਨਦੀਪ ਸਿੰਘ ਨੂੰ ਲੋਨ ਸੁਰੱਖਿਆ ਸਕੀਮ ਦੇ ਤਹਿਤ ਬੀਮਾ ਕੀਤਾ ਸੀ ਅਤੇ ਬੈਂਕ ਵਲੋਂ ਬੀਮੇ ਦੀ 5299 ਰੁਪਏ ਕਿਸ਼ਤ ਵਜੋਂ ਲਈ ਗਈ ਸੀ ਅਤੇ ਕੁੱਝ ਸਮਾਂ ਪਹਿਲਾਂ ਕਰਨਦੀਪ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ | ਜਿਸ ਦੇ ਚੱਲਦਿਆਂ ਅੱਜ ਫ਼ਰੀਦਕੋਟ ਤੋਂ ਪਹੁੰਚੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸ਼ੀਤਲ ਮਹਾਜਨ ਵਲੋਂ ਕਰਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ 6 ਲੱਖ 80 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਅਤੇ ਕਰਨਦੀਪ ਦਾ ਲੋਨ ਖਾਤਾ ਬੰਦ ਕਰ ਦਿੱਤਾ ਗਿਆ | ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਜ਼ੋਨਲ ਮੈਨੇਜਰ ਸ਼ੀਤਲ ਮਹਾਜਨ, ਅਤੇ ਬੈਂਕ ਸਟਾਫ਼ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦਾ ਭਲਾ ਟਰੱਸਟ ਵਲੋਂ 70 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਮਹੀਨਾਵਾਰ ਆਰਥਿਕ ਸਹਾਇਤਾ ਦੇ ਚੈੱਕ <br/> ਅਗਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ-ਪਿੰ੍ਰਸੀਪਲ ਡਾ. ਵੰਦਨਾ ਧਵਨ <br/>
Ad Position 24