02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਰੇਤ ਨਾਲ ਭਰੀਆਂ ਦੋ ਟਰਾਲੀਆਂ ਅਤੇ ਟਰੈਕਟਰ ਕਾਬੂ, ਪਰਚਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਜਲਾਲਾਬਾਦ, 25 ਦਸੰਬਰ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਨੇ ਨਾਜਾਇਜ਼ ਰੇਤ ਦੀ ਭਰੀਆਂ ਟਰਾਲੀ ਅਤੇ ਟਰੈਕਟਰ ਕਾਬੂ ਕਰਨ ਉਪਰੰਤ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਵਾਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਕਬਰ ਵਾਲਾ ਕੋਲ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੋਈ ਅਣਪਛਾਤੇ ਵਿਅਕਤੀ ਆਪਣੇ ਟ੍ਰੈਕਟਰ-ਟ੍ਰਾਲੀਆਂ ਤੇ ਨਾਜਾਇਜ਼ ਮਾਈਨਿੰਗ ਕਰਕੇ ਰੇਤਾ ਚੋਰੀ ਕਰਕੇ ਵੇਚਦੇ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਰੰਗੇ ਹੱਥੀ ਕਾਬੂ ਆ ਸਕਦੇ ਹਨ, ਇਹ ਸੂਚਨਾ ਠੋਸ ਅਤੇ ਭਰੋਸੇਯੋਗ ਹੋਣ ਤੇ ਪੁਲਿਸ ਪਾਰਟੀ ਨੇ ਚੁਰਸਤਾ ਚੱਕ ਕਬਰ ਵਾਲਾ ਦੇ ਕੋਲ ਨਾਕਾਬੰਦੀ ਕਰਕੇ ਅਰਜਨ ਟਰੈਕਟਰ ਸਮੇਤ ਟਰਾਲੀ ਰੇਤ ਨਾਲ ਭਰੀ ਹੋਈ ਅਤੇ ਸਵਰਾਜ ਟਰੈਕਟਰ ਸਮੇਤ ਟਰਾਲੀ (ਰੇਤ ਨਾਲ ਭਰੀ ਹੋਈ ਕੁਲ 500 ਸਕੇਅਰ ਫੁੱਟ ਰੇਤ) ਕਾਬੂ ਕੀਤੇ ਗਏ ਹਨ | ਜਿਸ ਤੇ ਥਾਣਾ ਵੈਰੋਕੇ ਵਿਖੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 303(2) ਬੀ.ਐਨ.ਐੱਸ. ਅਤੇ 21 ਮਾਈਨਿੰਗ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਉਤਸ਼ਾਹ ਨਾਲ ਸੰਪੰਨ ਹੋਇਆ ਸਾਲਾਨਾ ਖੇਡ ਅਤੇ ਸੱਭਿਆਚਾਰਕ ਉਤਸਵ <br/> ਅਗਲੀ ਖ਼ਬਰ ਨਜਾਇਜ਼ ਸ਼ਰਾਬ, ਲਾਹਣ ਅਤੇ ਚਾਲੂ ਭੱਠੀ ਦਾ ਸਾਮਾਨ ਬਰਾਮਦ
Ad Position 24