02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਉਤਸ਼ਾਹ ਨਾਲ ਸੰਪੰਨ ਹੋਇਆ ਸਾਲਾਨਾ ਖੇਡ ਅਤੇ ਸੱਭਿਆਚਾਰਕ ਉਤਸਵ <br/>

Ad Position 21
repet_subhas-goyals [Copy P29]
ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਵਾਲੀ ਕਰਵਾਏ ਖੇਡ ਮੁਕਾਬਲਿਆਂ ਵਿਚ ਭਾਗ ਲੈਂਦੇ ਹੋਏ ਵਿਦਿਆਰਥੀ | ਅਜੀਤ ਤਸਵੀਰ <br/> 26-12-2025
ਫ਼ਾਜ਼ਿਲਕਾ, 25 ਦਸੰਬਰ (ਦਵਿੰਦਰ ਪਾਲ ਸਿੰਘ)-ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਹੀਰਾਵਾਲੀ ਵਿਚ ਸਾਲਾਨਾ ਖੇਡ ਮੁਕਾਬਲੇ ਅਤੇ ਸਭਿਆਚਾਰਕ ਉਤਸਵ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀਆਂ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਸਾਰਾ ਪ੍ਰੋਗਰਾਮ ਸਕੂਲ ਦੀ ਪਿ੍ੰਸੀਪਲ ਡਾ: ਸ਼ੀਨਮ ਨਾਗਪਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਰਾਕੇਸ਼ ਕੁਮਾਰ, ਸਕੂਲ ਦੇ ਚੇਅਰਮੈਨ ਗੌਰਵ ਝੀਂਝਾ ਅਤੇ ਪਿ੍ੰਸੀਪਲ ਡਾ.ਸ਼ੀਨਮ ਨਾਗਪਾਲ ਵੱਲੋਂ ਸਮਾਂ ਰੌਸ਼ਨ ਕਰਕੇ ਕੀਤੀ ਗਈ | ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮਾਰਚ ਪਾਸਟ ਨੇ ਅਨੁਸ਼ਾਸਨ ਅਤੇ ਏਕਤਾ ਦਾ ਸੁੰਦਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਮਸ਼ਾਲ ਜਗਾ ਕੇ ਅਤੇ ਸਕੂਲ ਦਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ | ਇਸ ਉਪਰੰਤ ਕਰਵਾਏ ਗਏ ਸਹੁੰ ਚੁੱਕ ਸਮਾਗਮ ਵਿਚ ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਨਿਰਪੱਖ ਮੁਕਾਬਲੇ ਦਾ ਪ੍ਰਣ ਲਿਆ | ਖੇਡ ਮੁਕਾਬਲਿਆਂ ਦੌਰਾਨ ਦੌੜ, ਬੈਡਮਿੰਟਨ, ਲੰਬੀ ਛਾਲ, ਰਿਲੇਅ ਰੇਸ, ਖੋ-ਖੋ, ਵਾਲੀਬਾਲ, ਸ਼ਾਟਪੁੱਟ ਅਤੇ ਡਿਸਕਸ ਥਰੋਅ ਵਰਗੀਆਂ ਖੇਡਾਂ ਵਿਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ | ਖੇਡਾਂ ਦੇ ਨਾਲ-ਨਾਲ ਸਭਿਆਚਾਰਕ ਪ੍ਰੋਗਰਾਮਾਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ | ਦੂਜੀ ਤੋਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਗਣੇਸ਼ ਵੰਦਨਾ ਦੀ ਸੁੰਦਰ ਪੇਸ਼ਕਾਰੀ ਦਿੱਤੀ, ਜਦੋਂਕਿ ਨਰਸਰੀ ਅਤੇ ਕੇ.ਜੀ. ਦੇ ਨੰਨ੍ਹੇ ਬੱਚਿਆਂ ਨੇ ਰੰਗ-ਬਰੰਗੀਆਂ ਪੁਸ਼ਾਕਾਂ ਪਹਿਨ ਕੇ ਕਾਰਟੂਨ ਡਾਂਸ ਅਤੇ ਖੇਡਾਂ ਰਾਹੀਂ ਆਪਣੀ ਪ੍ਰਤਿਭਾ ਦਿਖਾਈ | ਪ੍ਰੋਗਰਾਮ ਦੇ ਅੰਤ ਵਿਚ ਤੀਜੀ ਤੋਂ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਪੇਸ਼ ਕੀਤੇ ਗਏ ਭੰਗੜੇ ਨੇ ਪੂਰੇ ਮਾਹੌਲ ਨੂੰ ਊਰਜਾ ਨਾਲ ਭਰ ਦਿੱਤਾ | ਮਾਪਿਆਂ ਨੇ ਵੀ ਤਾੜੀਆਂ ਵਜਾ ਕੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਇਸ ਆਯੋਜਨ ਨੂੰ ਯਾਦਗਾਰੀ ਬਣਾ ਦਿੱਤਾ | ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਖੇਡਾਂ ਵਿਚ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਵਿਚ ਪਿਤਾਵਾਂ ਅਤੇ ਮਾਵਾਂ ਲਈ ਵੱਖੋ-ਵੱਖਰੀਆਂ ਖੇਡਾਂ ਕਰਵਾਈਆਂ ਗਈਆਂ | ਮਾਪਿਆਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ | ਮਾਪਿਆਂ ਦੀ ਸ਼ਮੂਲੀਅਤ ਨਾਲ ਸਕੂਲ ਦਾ ਮਾਹੌਲ ਖ਼ੁਸ਼ੀ ਅਤੇ ਉਮੰਗ ਨਾਲ ਭਰ ਗਿਆ | ਖੇਡਾਂ ਵਿਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਦੌਰਾਨ ਨਾ ਸਿਰਫ਼ ਖੇਡਾਂ ਬਲਕਿ ਵਿੱਦਿਅਕ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਕਾਦਮਿਕ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ | ਇਸ ਪੂਰੀ ਪੇਸ਼ਕਾਰੀ ਨੇ ਨਾ ਸਿਰਫ਼ ਖੇਡ ਦਿਵਸ ਨੂੰ ਸਭਿਆਚਾਰਕ ਰੰਗ ਦਿੱਤਾ, ਸਗੋਂ ਵਿਦਿਆਰਥਣਾਂ ਦੇ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਉਨ੍ਹਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਵੀ ਸਭ ਦੇ ਸਾਹਮਣੇ ਉਜਾਗਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ <br/> ਅਗਲੀ ਖ਼ਬਰ ਰੇਤ ਨਾਲ ਭਰੀਆਂ ਦੋ ਟਰਾਲੀਆਂ ਅਤੇ ਟਰੈਕਟਰ ਕਾਬੂ, ਪਰਚਾ ਦਰਜ
Ad Position 24