02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025
ਗੋਲੂ ਕਾ ਮੋੜ, 25 ਦਸੰਬਰ (ਸੁਰਿੰਦਰ ਸਿੰਘ ਪੁਪਨੇਜਾ)-ਸਰਬੰਸ ਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਯਾਦ ਵਿਚ ਤਿਲਕ ਰਾਜ ਸਾਬਕਾ ਸਰਪੰਚ ਵਲੋਂ ਚਾਹ-ਪਕੌੜੇ, ਕੜਾਹ ਪ੍ਰਸ਼ਾਦ ਅਤੇ ਦਾਲ-ਫੁਲਕੇ ਦੇ ਲੰਗਰ ਲਗਾਏ ਗਏ | ਇਸ ਦੌਰਾਨ ਅੱਡੇ ਦੇ ਸਮੂਹ ਦੁਕਾਨਦਾਰਾਂ ਨੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਰਾਹਗੀਰਾਂ ਦੇ ਵਹੀਕਲ ਰੋਕ ਕੇ ਪਿਆਰ ਸਤਿਕਾਰ ਨਾਲ ਲੰਗਰ ਛਕਾਇਆ ਗਿਆ | ਇਸ ਮੌਕੇ ਤਿਲਕ ਰਾਜ ਸਾਬਕਾ ਸਰਪੰਚ ਨੇ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ, ਜ਼ੁਲਮ ਅਤੇ ਕੌਮ ਦੀ ਖ਼ਾਤਰ ਪਹਿਲਾਂ ਪਿਤਾ ਅਤੇ ਫਿਰ ਸਾਰਾ ਸਰਬੰਸ ਹੀ ਵਾਰ ਦਿੱਤਾ | ਇਸ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਅੱਜ ਇਹ ਲੰਗਰ ਲਗਾਏ ਗਏ ਹਨ | ਇਸ ਮੌਕੇ ਹਰਦਿਆਲ ਚੰਦ ਨੰਬਰਦਾਰ, ਲਾਲ ਚੰਦ ਸਾਬਕਾ ਸਰਪੰਚ, ਪ੍ਰਸ਼ੋਤਮ ਥਿੰਦ, ਬਲਵਿੰਦਰ ਕੁਮਾਰ, ਹਰਜਿੰਦਰ ਪੰਧੂ, ਸੋਨੂੰ ਪੰਧੂ, ਤਿਲਕ ਰਾਜ ਥਿੰਦ, ਸ਼ਾਮ ਸੁੰਦਰ ਪਟਵਾਰੀ, ਜਰਨੈਲ ਥਿੰਦ, ਸੁਖਚੈਨ ਥਿੰਦ, ਦਲੀਪ ਕੁਮਾਰ, ਕੈਪਟਨ ਕਾਲੜਾ, ਬਿੰਦਰ ਬੱਟੀ, ਕੁਲਬੀਰ ਸਿੰਘ ਗੁਰਮੀਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ, ਪੰਜ ਪਿਆਰਿਆਂ ਨੇ ਕੀਤੀ ਅਗਵਾਈ <br/> ਅਗਲੀ ਖ਼ਬਰ ਕੌਮਫੀ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਉਤਸ਼ਾਹ ਨਾਲ ਸੰਪੰਨ ਹੋਇਆ ਸਾਲਾਨਾ ਖੇਡ ਅਤੇ ਸੱਭਿਆਚਾਰਕ ਉਤਸਵ <br/>
Ad Position 24