12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਮੰਗਾਂ ਨਾ ਮੰਨਣ 'ਤੇ ਆਸ਼ਾ ਵਰਕਰਾਂ ਨੇ ਕੰਮ ਠੱਪ ਕਰਨ ਦੀ ਦਿੱਤੀ ਚੇਤਾਵਨੀ

Ad Position 21
No active advertisement
ਅਜੀਤ ਡੈਸਕ 28-12-2025
ਜ਼ੀਰਾ, 27 ਦਸੰਬਰ (ਪ੍ਰਤਾਪ ਸਿੰਘ ਹੀਰਾ)-ਬਲਾਕ ਕੱਸੋਆਣਾ ਦੀਆਂ ਆਸ਼ਾ ਵਰਕਰਾਂ ਵਲੋਂ ਇਕ ਰੋਜ਼ਾ ਕੰਮ ਛੋੜ ਹੜਤਾਲ ਕੀਤੀ ਗਈ | ਇਸ ਮੌਕੇ ਐਸ.ਐਮ.ਓ ਕੱਸੋਆਣਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਭੋਲਾ ਰਾਣੀ, ਮਨਜੀਤ ਕੌਰ, ਪਲਜੀਤ ਕੌਰ, ਮਨਦੀਪ ਕੌਰ, ਕੁਲਦੀਪ ਕੌਰ, ਛਿੰਦਰਪਾਲ ਕੌਰ, ਰੁਪਿੰਦਰ ਕੌਰ, ਰਾਜਬੀਰ ਕੌਰ, ਜਸਵਿੰਦਰ ਕੌਰ, ਭਜਨ ਕੌਰ ਨੇ ਦੱਸਿਆ ਕਿ ਅਪ੍ਰੈਲ 2025 ਤੋਂ ਸਤੰਬਰ ਤੱਕ ਬਜ਼ੁਰਗਾਂ ਦੀ ਦੇਖਭਾਲ ਸਬੰਧੀ ਪੇਮੈਂਟ ਅਜੇ ਤੱਕ ਪੈਂਡਿੰਗ ਪਈ ਹੈ | ਉਹਨਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਤੋਂ ਵਾਧੂ ਕੰਮ ਨਾ ਕਰਵਾਇਆ ਜਾਵੇ ਅਤੇ ਨਾ ਹੀ ਹਰ ਰੋਜ਼ ਸੈਂਟਰ 'ਤੇ ਬੁਲਾਇਆ ਜਾਵੇ, ਆਰ.ਸੀ.ਐਚ ਵਾਲਾ ਕੰਮ ਅਤੇ ਹੋਰ ਸਰਵੇਖਣ ਆਦਿ ਨਾ ਕਰਵਾਏ ਜਾਣ | ਉਹਨਾਂ ਦੱਸਿਆ ਕਿ ਇਹ ਸਭ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਐਸ.ਐਮ.ਓ ਵਲੋਂ ਸੋਮਵਾਰ 29 ਦਸੰਬਰ ਲਈ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ | ਉਹਨਾਂ ਕਿਹਾ ਕਿ ਜੇਕਰ ਆਸ਼ਾ ਵਰਕਰਾਂ ਦੀਆਂ ਉਪਰੋਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਦੀ ਕਾਰਵਾਈ, 2 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਜ਼ੀਰਾ ਸ਼ਹਿਰ ਵਿਚ ਸਿੰਥੈਟਿਕ ਚਾਈਨਾ ਡੋਰ ਦੀ ਸਟੋਰੇਜ ਅਤੇ ਵਿਕਰੀ ਧੜੱਲੇ ਨਾਲ ਜਾਰੀ <br/>
Ad Position 24