14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਗਿੱਦੜ ਪਿੰਡੀ ਬੰਦ ਟੋਲ ਪਲਾਜ਼ਾ ਟਰੈਫ਼ਿਕ ਪੁਲਿਸ ਲਈ ਬਣਿਆ ਸੋਨੇ ਦੀ ਖਾਣ, ਲੋਕ ਹੋ ਰਹੇ ਪ੍ਰੇਸ਼ਾਨ <br/>

Ad Position 21
repet_subhas-goyals [Copy P29]
ਗਿੱਦੜ ਪਿੰਡੀ ਪੁਲ 'ਤੇ ਟੋਲ ਪਲਾਜ਼ਾ ਇਕ ਚੱਲ ਰਿਹਾ ਰਸਤਾ ਤੇ ਟਰੈਫ਼ਿਕ ਬੈਰੀਅਰ, ਮਿੱਟੀ ਪੱਥਰ ਰੋਡੇ ਸੁੱਟ ਕੇ ਬੰਦ ਕੀਤੇ ਰਸਤੇ | ਤਸਵੀਰ-ਬਲਬੀਰ ਸਿੰਘ ਜੋਸਨ <br/> 29-12-2025
ਮੱਲਾਂਵਾਲਾ, 28 ਦਸੰਬਰ (ਬਲਬੀਰ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਪੁਲਿਸ ਪ੍ਰਸ਼ਾਸਨ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਫ਼ੂਕ ਨਿਕਲਦੀ ਜਾ ਰਹੀ ਹੈ, ਕਿਉਂਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਜਲੰਧਰ ਦੇ ਟਰੈਫ਼ਿਕ ਮੁਲਾਜ਼ਮ ਫਿਰੋਜ਼ਪੁਰ ਤੋਂ ਜਲੰਧਰ ਜਾਣ ਅਤੇ ਜਲੰਧਰ ਵਾਲੇ ਪਾਸਿਓਾ ਫਿਰੋਜ਼ਪੁਰ ਆਉਣ ਵਾਲੇ ਰਾਹਗੀਰਾਂ ਦੇ ਵਹੀਕਲਾਂ ਦੇ ਲੰਘਣ ਲਈ ਟੋਲ ਪਲਾਜ਼ਾ ਦੇ ਚਾਰ ਰਸਤੇ ਬੰਦ ਕਰਕੇ ਲੋਕਾਂ ਨੂੰ ਜਿੱਥੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਟਰੈਫ਼ਿਕ ਪੁਲਿਸ ਲਈ ਗਿੱਦੜ ਪਿੰਡੀ ਬੰਦ ਟੋਲ ਪਲਾਜ਼ਾ ਸੋਨੇ ਦੀ ਖਾਣ ਬਣਿਆ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵਾ ਅਤੇ ਮਾਝਾ ਨੂੰ ਜੋੜਦਾ ਗਿੱਦੜਪਿੰਡੀ ਪੁੱਲ 'ਤੇ ਤਾਇਨਾਤ ਜਲੰਧਰ ਅਤੇ ਫਿਰੋਜ਼ਪੁਰ ਦੀ ਟਰੈਫ਼ਿਕ ਪੁਲਿਸ ਵਲੋਂ ਟੋਲ ਦੇ ਤਿੰਨ ਜਾਣ ਅਤੇ ਤਿੰਨ ਆਉਣ ਵਾਲੇ ਰਸਤਿਆਂ ਵਿਚੋਂ ਚਾਰ ਰਸਤਿਆਂ ਨੂੰ ਮਿੱਟੀ ਇੱਟਾਂ ਰੋੜੇ ਪੱਥਰ ਸੁੱਟ ਕੇ ਬੰਦ ਕਰ ਰੱਖਿਆ ਹੈ | ਅਤੇ ਪੁੱਲ ਦੇ ਪਾਰ ਜਲੰਧਰ ਜਾਣ ਅਤੇ ਫਿਰੋਜ਼ਪੁਰ ਆਉਣ ਵਾਲੇ ਟੋਲ ਦੇ ਸਿਰਫ ਦੋ ਰਸਤੇ ਹੀ ਚੱਲ ਰਹੇ ਹਨ | ਜਿਸ ਕਾਰਨ ਉਸ ਜਗ੍ਹਾ ਉੱਪਰ ਰੋਜ਼ਾਨਾ ਹੀ ਕੋਈ ਨਾ ਨਿੱਕਾ ਮੋਟਾ ਹਾਦਸਾ ਵਾਪਰ ਰਿਹਾ ਹੈ | ਜ਼ਿਲਾ ਫਿਰੋਜ਼ਪੁਰ ਅਤੇ ਜਲੰਧਰ ਦੀ ਟਰੈਫਿਕ ਪੁਲਿਸ ਵਲੋਂ ਇਸ ਜਗ੍ਹਾ ਉੱਪਰ ਨਾਕਾਬੰਦੀ ਕਰਕੇ ਟਰੈਫ਼ਿਕ ਨੂੰ ਕੰਟਰੋਲ ਕਰਨ ਵਾਲੀ ਪੁਲਿਸ ਟਰੈਫ਼ਿਕ ਵਹੀਕਲਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲਗਾਉਣ ਵਿਚ ਮਹਿਫ਼ੂਜ਼ ਦਿਸ ਰਹੀ ਹੈ | ਜਿਨ੍ਹਾਂ ਲੋਕਾਂ ਦੇ ਕੋਲ ਵਹੀਕਲਾਂ ਦੇ ਕਾਗ਼ਜ਼ਾਤ ਪੂਰੇ ਹੁੰਦੇ ਹਨ, ਨੂੰ ਪ੍ਰੇਸ਼ਾਨ ਕਰਕੇ ਜਿੱਥੇ ਸਰਕਾਰ ਦਾ ਖ਼ਜ਼ਾਨਾ ਭਰਿਆ ਜਾ ਰਿਹਾ ਹੈ ਉੱਥੇ ਹੀ ਬਿਨਾਂ ਕਾਗ਼ਜ਼ਾਤ ਵਾਲੇ ਵਹੀਕਲਾਂ ਵਾਲੇ ਲੋਕ ਇਨ੍ਹਾਂ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਲਈ ਸੋਨੇ ਦੇ ਆਂਡੇ ਦੇਣ ਵਾਲੀਆਂ ਮੁਰਗ਼ੀਆਂ ਤੋਂ ਘੱਟ ਨਹੀਂ ਹਨ | ਟਰੈਫ਼ਿਕ ਪੁਲਿਸ ਮੁਲਾਜ਼ਮਾਂ ਤੋਂ ਪੀੜਿਤ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜਿੰਨ੍ਹਾ ਵਹੀਕਲਾਂ ਦੇ ਕਾਗ਼ਜ਼ਾਤ ਪੂਰੇ ਨਹੀਂ ਹੁੰਦੇ ਉਹਨਾਂ ਵਹੀਕਲਾਂ ਨੂੰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਦਿੱਤਾ ਜਾਂਦਾ ਹੈ, ਪਰ ਜਿੰਨਾ ਲੋਕਾਂ ਦੇ ਵਹੀਕਲਾਂ ਦੇ ਕਾਗਜ਼ ਪੂਰੇ ਹੁੰਦੇ ਹਨ ਉਹਨਾਂ ਨੂੰ ਬਿਨਾਂ ਵਜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ | ਉਹਨਾਂ ਦੱਸਿਆ ਕਿ ਸੁਰੱਖਿਆ ਦੇ ਮੱਦੇ ਨਜ਼ਰ ਇਹਨਾਂ ਮੁਲਾਜ਼ਮਾਂ ਵਲੋਂ ਕਿਸੇ ਵੀ ਗੱਡੀ ਦੀ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ ਸਿਰਫ਼ ਅਤੇ ਸਿਰਫ ਚਲਾਨ ਕੱਟ ਕੇ ਸਰਕਾਰ ਤੇ ਆਪਣਾ ਖਜ਼ਾਨਾ ਭਰਨ ਤੱਕ ਹੀ ਸੀਮਤ ਹਨ | ਇਸ ਜਗ੍ਹਾ 'ਤੇ ਤਾਇਨਾਤ ਟਰੈਫ਼ਿਕ ਪੁਲਿਸ ਮੁਲਾਜ਼ਮ ਵਲੋਂ ਲੋਕਾਂ ਨੂੰ ਟਰੈਫ਼ਿਕ ਰੂਲਾਂ ਦਾ ਪਾਠ ਪੜ੍ਹਾਅ ਕੇ ਲਗਾਤਾਰ ਪਰੇਸ਼ਾਨ ਕਰਕੇ ਠਗਿਆ ਜਾ ਰਿਹਾ ਹੈ | ਇੱਥੋਂ ਤੱਕ ਕਿ ਜਿੰਨਾ ਲੋਕਾਂ ਦੇ ਵਹੀਕਲਾਂ ਦਾ ਇਕ ਦੋ ਦਿਨ ਬੀਮਾ ਲੰਘਿਆ ਹੁੰਦਾ ਹੈ, ਨੂੰ ਵਾਰਨਿੰਗ ਦੇ ਕੇ ਛੱਡਣ ਦੀ ਬਜਾਏ ਸੀਟ ਬੈਲਟ ਦਾ ਜਬਰੀ ਚਲਾਨ ਕੱਟਿਆ ਜਾ ਰਿਹਾ ਹੈ | ਜਿਸ ਕਾਰਨ ਗਿੱਦੜ ਪਿੰਡੀ ਪੁੱਲ 'ਤੇ ਤਾਇਨਾਤ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਤੋਂ ਤਾਂ ਰੱਬ ਹੀ ਰਾਖਾ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦਾ ਉੱਠਿਆ ਪੁਲਿਸ ਤੋਂ ਭਰੋਸਾ, ਆਪਣੀ ਸੁਰੱਖਿਆ ਲਈ ਆਪ ਸੰਭਾਲੇ ਮੋਰਚੇ-ਅਵਤਾਰ ਸਿੰਘ ਮਹਿਮਾ, ਭਾਈ ਜਸਪਾਲ ਸਿੰਘ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ <br/>
Ad Position 24