29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕਰਨ ਸੰਬੰਧੀ ਮੁੱਖ ਮੰਤਰੀ ਦਾ ਬਿਆਨ ਝੂਠ ਦਾ ਪੁਲੰਦਾ-ਉੱਪਲ <br/>

Ad Position 21
No active advertisement
ਅਜੀਤ ਡੈਸਕ 30-12-2025
ਜ਼ੀਰਾ, 29 ਦਸੰਬਰ (ਪ੍ਰਤਾਪ ਸਿੰਘ ਹੀਰਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਮੁਤਾਬਿਕ ਕਿ ਅਸੀਂ ਵੱਡੀ ਗਿਣਤੀ ਵਿਚ ਡਰੱਗ ਤਸਕਰਾਂ ਨੂੰ ਗਿ੍ਫਤਾਰ ਕੀਤਾ ਹੈ, ਝੂਠ ਦਾ ਪੁਲੰਦਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਨਿਰਵੈਰ ਸਿੰਘ ਉੱਪਲ ਮੈਂਬਰ ਪੀ.ਏ.ਸੀ ਕਮੇਟੀ ਪੰਜਾਬ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕੀਤਾ | ਉਹਨਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰੈੱਸ ਵਿਚ ਆ ਕੇ ਬਿਆਨ ਦਿੱਤਾ ਹੈ ਕਿ ਅਸੀਂ ਪਿਛਲੇ ਚਾਰ ਸਾਲਾਂ ਵਿਚ 85418 ਦੇ ਕਰੀਬ ਡਰੱਗ ਤਸਕਰ ਫੜ ਕੇ ਜੇਲ੍ਹਾਂ ਵਿਚ ਬੰਦ ਕੀਤੇ ਹਨ | ਜਿਨ੍ਹਾਂ ਵਿਚੋਂ 88% ਡਰੱਗ ਤਸਕਰਾਂ ਨੂੰ ਸਜ਼ਾ ਹੋ ਚੁੱਕੀ ਹੈ | ਉਹਨਾਂ ਕਿਹਾ ਹੈ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਪੰਜਾਬ ਵਿਚ ਸੈਂਟਰ ਜੇਲ੍ਹ ਸਬ ਜੇਲ੍ਹ ਅਤੇ ਜ਼ਿਲ੍ਹਾ ਜੇਲ੍ਹ ਜੋ ਕਿ 23 -24 ਦੇ ਕਰੀਬ ਜੇਲ੍ਹਾਂ ਹਨ ਜਿੰਨਾ ਵਿਚ 26081 ਦੇ ਕਰੀਬ ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ | ਜਦ ਕਿ ਮੁੱਖ ਮੰਤਰੀ ਦਾ ਬਿਆਨ ਹੈ ਕਿ ਅਸੀਂ 916 ਗੈਂਗਸਟਰ ਵੀ ਗਿ੍ਫਤਾਰ ਕੀਤੇ ਹਨ ਜੇਕਰ ਸਾਰਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਪੰਜਾਬ ਦੀਆਂ ਜੇਲ੍ਹਾਂ ਵਿਚ 75167 ਦੇ ਕਰੀਬ ਨਸ਼ਾ ਤਸਕਰ ਕੈਦ ਹੋਣੇ ਚਾਹੀਦੇ ਹਨ | ਉਹਨਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ 33487 ਕੈਦੀ ਜੇਲ੍ਹਾਂ ਵਿਚ ਬੰਦ ਹਨ | ਜਦਕਿ 7 ਹਜਾਰ ਕੈਦੀ ਪਹਿਲਾਂ ਹੀ ਵੱਧ ਜੇਲ੍ਹਾਂ ਵਿਚ ਬੰਦ ਹਨ ਜੇਕਰ ਸਾਰਿਆਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ 90 ਹਜ਼ਾਰ ਬਣਦੀ ਹੈ | ਉਹਨਾਂ ਕਿਹਾ ਕਿ ਮੁੱਖ ਮੰਤਰੀ ਅੱਜ ਦੀ ਤਰੀਕ ਵਿਚ ਇਹ ਦੱਸਣ ਦੀ ਖੇਚਲ ਕਰਨ ਕਿ 50-60 ਹਜਾਰ ਬੰਦਾ ਕਿਹੜੀਆਂ ਜੇਲ੍ਹਾਂ ਵਿਚ ਬੰਦ ਹੈ ਕੀ ਉਹਨਾਂ ਨੂੰ ਜਮਾਨਤ ਮਿਲ ਗਈ ਹੈ | ਉਹਨਾਂ ਕਿਹਾ ਕਿ ਇਹ ਸਰਕਾਰ ਦਾ ਮੁੱਖ ਮੰਤਰੀ ਅਤੇ ਬਾਕੀ ਮੰਤਰੀ ਝੂਠਾ ਦੇ ਸਹਾਰੇ ਪੰਜਾਬੀਆਂ ਦਾ ਦਿਲ ਪ੍ਰਚਾਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਵਲੋਂ ਵਾਤਾਵਰਨ ਸੁਰੱਖਿਆ ਅਤੇ ਵਰਮੀਕੰਪੋਸਟਿੰਗ ਸੰਬੰਧੀ ਵਰਕਸ਼ਾਪ ਦਾ ਆਯੋਜਨ <br/> ਅਗਲੀ ਖ਼ਬਰ ਮਨਰੇਗਾ ਯੋਜਨਾ ਨੂੰ ਬਚਾਉਣ ਲਈ 5 ਜਨਵਰੀ ਨੂੰ ਹੋਵੇਗਾ ਵੱਡਾ ਸੰਘਰਸ਼-ਖਾਰਾ <br/>
Ad Position 24