29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਡੀ.ਏ.ਵੀ. ਸਕੂਲ ਵਲੋਂ ਵਾਤਾਵਰਨ ਸੁਰੱਖਿਆ ਅਤੇ ਵਰਮੀਕੰਪੋਸਟਿੰਗ ਸੰਬੰਧੀ ਵਰਕਸ਼ਾਪ ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 30-12-2025
ਗੁਰੂਹਰਸਹਾਏ, 29 ਦਸੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਰਾਜ ਕਰਨੀ ਗਲਹੋਤਰਾ ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਕੂਲ ਪਿ੍ੰਸੀਪਲ ਅਮਿਤ ਉਭਰਾਏਾ ਦੀ ਅਗਵਾਈ ਹੇਠ ਵਾਤਾਵਰਨ ਸੁਰੱਖਿਆ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਵਿਚ 11ਵੀਂ, 12ਵੀਂ ਜਮਾਤ ਦੇ ਮੈਡੀਕਲ, ਨਾਨ-ਮੈਡੀਕਲ ਅਤੇ ਆਰਟਸ ਸਟਰੀਮ ਦੇ ਈਕੋ ਕਲੱਬਾਂ ਦੇ ਵਿਦਿਆਰਥੀਆਂ ਨੇ ਜੈਵਿਕ ਖਾਦ ਬਣਾਉਣ ਬਾਰੇ ਸਿੱਖਿਆ | ਇਸ ਮੌਕੇ ਪਿ੍ੰਸੀਪਲ ਅਮਿਤ ਉਭਰਾਏਾ ਨੇ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨਕ ਅਤੇ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ ਅਤੇ ਇਸ ਉਦੇਸ਼ ਲਈ ਬਣਾਏ ਗਏ ਟੋਇਆ ਵਿਚ ਲਾਲ ਕੀੜੇ ਛੱਡੇ ਉਨ੍ਹਾਂ ਨੇ ਕੁਦਰਤ ਨਾਲ ਇਸ ਸੰਬੰਧ ਬਾਰੇ ਦੱਸਿਆ | ਉਨ੍ਹਾਂ ਕਿਹਾ ਕਿ ਗਡੋਏ ਮਿੱਟੀ ਦੀ ਬਣਤਰ ਨੂੰ ਸੁਧਾਰਦੇ ਹਨ ਅਤੇ ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਖਾਦ ਮਿੱਟੀ ਦੀ ਨਮੀ-ਸੰਭਾਲ ਸਮਰੱਥਾ ਨੂੰ ਵਧਾਉਂਦੀ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਅਮਿਤ ਉਭਰਾਏਾ ਨੇ ਕਿਹਾ ਕਿ ਗਡੋਏ ਅਨਾਜ, ਸਬਜ਼ੀਆਂ ਅਤੇ ਫਲਾਂ ਦੀ ਗੁਣਵੱਤਾ ਵਿਚ ਸੁਧਾਰ ਕਰਦੇ ਹਨ ਅਤੇ ਵਿਦਿਆਰਥੀਆਂ ਨੂੰ ਕੁਦਰਤ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਰਸੋਈ ਦੇ ਕੂੜੇ ਤੋਂ ਜੈਵਿਕ ਖਾਦ ਬਣਾ ਕੇ ਆਪਣੇ ਘਰ ਦੇ ਬਗੀਚੀਆਂ ਨੂੰ ਹਰਾ ਭਰਾ ਬਣਾ ਸਕਦੇ ਹਨ | ਇਸ ਵਰਕਸ਼ਾਪ ਵਿਚ ਕਰੀਬ 70 ਵਿਦਿਆਰਥੀਆਂ ਨਾ ਭਾਗ ਲਿਆ |

Ad Position 22
No active advertisement
ਪਿਛਲੀ ਖ਼ਬਰ ਹਿੰਦੂ ਜਥੇਬੰਦੀਆਂ ਨੇ ਬੰਗਲਾਦੇਸ਼ ਦੀ ਸਰਕਾਰ ਦਾ ਪੁਤਲਾ ਫੂਕਿਆ <br/> ਅਗਲੀ ਖ਼ਬਰ ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕਰਨ ਸੰਬੰਧੀ ਮੁੱਖ ਮੰਤਰੀ ਦਾ ਬਿਆਨ ਝੂਠ ਦਾ ਪੁਲੰਦਾ-ਉੱਪਲ <br/>
Ad Position 24