29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਹਿੰਦੂ ਜਥੇਬੰਦੀਆਂ ਨੇ ਬੰਗਲਾਦੇਸ਼ ਦੀ ਸਰਕਾਰ ਦਾ ਪੁਤਲਾ ਫੂਕਿਆ <br/>

Ad Position 21
No active advertisement
ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਣ ਸਮੇਂ ਹਿੰਦੂ ਜਥੇਬੰਦੀਆਂ | ਤਸਵੀਰ-ਹਰਜੀਤ ਸਿੰਘ ਗਿੱਲ <br/> 30-12-2025
ਜ਼ੀਰਾ, 29 ਦਸੰਬਰ (ਹਰਜੀਤ ਸਿੰਘ ਗਿੱਲ)-ਬੰਗਲਾਦੇਸ਼ ਵਿਚ ਪਿਛਲੇ ਕੁੱਝ ਦਿਨਾਂ ਤੋਂ ਉੱਥੋਂ ਦੇ ਘੱਟ ਗਿਣਤੀ ਹਿੰਦੂਆਂ ਵਿਰੁੱਧ ਹੋ ਰਹੀ ਅੰਨ੍ਹੇ ਵਾਹ ਹਿੰਸਾ ਦੇ ਖ਼ਿਲਾਫ਼ ਪੰਜਾਬੀ ਹਿੰਦੂ ਗਰੁੱਪ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਹਿੰਦੂ ਜਥੇਬੰਦੀਆਂ ਦੇ ਸਹਿਯੋਗ ਨਾਲ ਜ਼ੀਰਾ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਹ ਰੋਸ ਮਾਰਚ ਸ਼੍ਰੀ ਬਜਰੰਗ ਭਵਨ ਜ਼ੀਰਾ ਤੋਂ ਅਰੰਭ ਹੋ ਕੇ ਬਾਜ਼ਾਰਾਂ ਵਿਚ ਦੀ ਹੁੰਦਾ ਹੋਇਆ ਸਥਾਨਕ ਸ਼ੇਰਾਂ ਵਾਲਾ ਚੌਂਕ ਵਿਖੇ ਪਹੁੰਚਿਆ | ਇਸ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ ਪੰਜਾਬੀ ਹਿੰਦੂ ਗਰੁੱਪ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਜਿੰਦਰ ਬੰਸੀ ਲਾਲ, ਜ਼ੀਰਾ ਦੇ ਕੋਆਰਡੀਨੇਟਰ ਸੁੰਦਰਮ ਸੂਦ, ਧਰਮਿੰਦਰ ਸਚਦੇਵਾ ਅਤੇ ਸੰਦੀਪ ਸ਼ਰਮਾ ਆਦਿ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਦੇ ਦੁਬਾਲੀਆ ਪਾਂਡਾ ਵਿਚ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਧਰਮ ਦੇ ਅਪਮਾਨ ਦੇ ਝੂਠੇ ਦੋਸ਼ ਵਿਚ ਕੱਟੜਪੰਥੀ ਭੀੜ ਵਲੋਂ ਦਰਖ਼ਤ ਨਾਲ ਬੰਨ੍ਹ ਕੇ ਜਿਉਂਦੇ ਨੂੰ ਸਾੜ ਦਿੱਤਾ ਗਿਆ | ਇਸ ਲਈ ਇਸ ਦਿਲ ਕੰਬਾਊ ਘਟਨਾ ਅਤੇ ਖੁੱਲਣਾ ਵਿਚ ਨੌਜਵਾਨ ਉਤਸਵ ਕੁੰਡੂ 'ਤੇ ਹੋਏ ਕਾਤਲਾਨਾ ਹਮਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਬੰਗਲਾਦੇਸ਼ ਵਿਚ ਹਿੰਦੂਆਂ ਦੀ ਹੋਂਦ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ | ਇਨ੍ਹਾਂ ਘਟਨਾਵਾਂ ਤੋਂ ਇਲਾਵਾ ਸੈਂਕੜੇ ਹੋਰ ਵੀ ਘਟਨਾਵਾਂ ਹਨ ਜਿਨ੍ਹਾਂ ਵਿਚ ਧਾਰਮਿਕ ਭੇਦਭਾਵ ਕਰਕੇ ਬੰਗਲਾਦੇਸ਼ ਦੇਸ਼ ਦੇ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ | ਬੁਲਾਰਿਆਂ ਨੇ ਕਿਹਾ ਕਿ ਬੰਗਲਾਦੇਸ਼ ਦੀ ਸਰਕਾਰ ਅਤੇ ਕੌਮਾਂਤਰੀ ਦਬਾਅ ਪਾ ਕੇ ਦੀਪੂ ਚੰਦਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ | ਸੰਯੁਕਤ ਰਾਸ਼ਟਰ ਵਲੋਂ ਤੁਰੰਤ ਬੰਗਲਾਦੇਸ਼ ਵਿਚ ਸ਼ਾਂਤੀ ਸੈਨਾ ਅਤੇ ਵਿਸ਼ੇਸ਼ ਨਿਗਰਾਨ ਟੀਮ ਭੇਜ ਕੇ ਹਿੰਦੂਆਂ ਦੇ ਘਰਾਂ, ਮੰਦਰਾਂ ਅਤੇ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇ | ਬੁਲਾਰਿਆਂ ਨੇ ਭਾਰਤ ਸਰਕਾਰ ਨੂੰ ਇਹ ਮਸਲਾ ਅੰਤਰਰਾਸ਼ਟਰੀ ਮੰਚਾਂ 'ਤੇ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਮੰਗ ਕੀਤੀ | ਇਸ ਦੌਰਾਨ ਹਿੰਦੂਆਂ 'ਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬੰਗਲਾਦੇਸ਼ ਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਰਾਜਿੰਦਰ ਬੰਸੀ ਲਾਲ, ਵਿਸ਼ਾਲ ਸੂਦ, ਧਰਮਿੰਦਰ ਸਚਦੇਵਾ, ਰਾਹੁਲ ਅਗਰਵਾਲ, ਸੰਦੀਪ ਸ਼ਰਮਾ, ਸੁਭਾਸ਼ ਗੁਪਤਾ, ਪਵਨ ਸੇਠੀ, ਕੇ ਕੇ ਗੁਪਤਾ, ਸੁਰਿੰਦਰ ਕੁਮਾਰ, ਧੀਰਜ ਕੁਮਾਰ, ਲਲਿਤ, ਰੋਹਿਤ, ਅਨੁਰਾਗ, ਵਿਸ਼ਾਲ ਸੂਦ, ਸੰਜੀਵ ਛਾਬੜਾ, ਪਰਮਜੀਤ ਰੱਖੜਾ, ਸਿਕੰਦਰ ਸਿੰਘ, ਯੋਗੇਸ਼ ਕੁਮਾਰ, ਅਜੈ, ਸ਼ਿਵ ਕੁਮਾਰ ਸ਼ਰਮਾ, ਰੋਹਿਤ, ਵਿਕਾਸ ਗਰੋਵਰ, ਮੋਹਨ ਲਾਲ, ਸੁੰਦਰਮ ਸੂਦ, ਕੁਲਭੂਸ਼ਨ ਸ਼ਰਮਾ, ਜੁਗਲ ਕਿਸ਼ੋਰ, ਭੁਪਿੰਦਰ ਸ਼ਰਮਾ, ਸੁਖਦੇਵ ਵਿੱਜ, ਸੁਭਾਸ਼ ਉੱਪਲ, ਗੁਲਸ਼ਨ ਸ਼ਰਮਾ, ਕਿ©ਸ਼ਨ ਹਾਂਡਾ, ਪ੍ਰਦੀਪ ਕੁਮਾਰ ਅਤੇ ਜਨਕ ਰਾਜ ਗੌਤਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਵਲੋਂ ਸ਼ਵਨ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਲੋਂ ਵਾਤਾਵਰਨ ਸੁਰੱਖਿਆ ਅਤੇ ਵਰਮੀਕੰਪੋਸਟਿੰਗ ਸੰਬੰਧੀ ਵਰਕਸ਼ਾਪ ਦਾ ਆਯੋਜਨ <br/>
Ad Position 24