29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਐੱਸ.ਬੀ.ਐੱਸ ਕਾਲਜ ਆਫ਼ ਨਰਸਿੰਗ ਵਿਖੇ ਧਾਰਮਿਕ ਸਮਾਗਮ ਦੌਰਾਨ 151 ਕੰਜਕਾਂ ਦਾ ਪੂਜਨ

Ad Position 21
No active advertisement
ਅਜੀਤ ਡੈਸਕ 30-12-2025
ਫ਼ਿਰੋਜ਼ਪੁਰ, 29 ਦਸੰਬਰ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਫ਼ਿਰੋਜ਼ਪੁਰ ਵਿਖੇ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਸੰਸਥਾਪਕ ਭਗਤੀ ਭਜਨ ਗਰੁੱਪ ਵਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ 151 ਕੰਜਕਾਂ ਦਾ ਪੂਜਨ ਕੀਤਾ ਗਿਆ | ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਮਾਤਾ ਦੀ ਜੋਤ ਜਗਾ ਕੇ ਗਣੇਸ਼ ਵੰਦਨਾ ਨਾਲ ਕੀਤੀ ਗਈ | ਧਰਮਪਾਲ ਬਾਂਸਲ ਨੇ ਗੌਰਵ ਅਨਮੋਲ ਦੇ ਸਹਿਯੋਗ ਨਾਲ ਦੇਵੀ ਮਾਤਾ ਨੂੰ ਸਮਰਪਿਤ ਭਜਨ ਗਾਏ | ਸਾਰੀਆਂ ਕੰਨਿਆਂਵਾਂ ਨੂੰ ਕੰਜਕ ਪੂਜਣ ਤੋ ਬਾਅਦ ਗਰਮ ਟੋਪੀਆਂ, ਜੁਰਾਬਾਂ, ਪੈਨਸਿਲ, ਸ਼ਾਪਨਰ, ਚਿਪਸ ਅਤੇ ਬਿਸਕੁਟ ਆਦਿ ਵੰਡੇ ਗਏ | ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਸਾਰਾ ਮਾਹੌਲ ਧਾਰਮਿਕ ਰੰਗ ਵਿਚ ਰੰਗਿਆ ਗਿਆ | ਇਸ ਮੌਕੇ ਮਹਾਂਮੰਡਲੇਸ਼ਵਰ, ਰਾਜੇਸ਼ਵਰਾਨੰਦ ਅਵਸਥੀ, ਕਿ੍ਸ਼ਨ ਅਵਸਥੀ, ਸਵਾਮੀ ਅਨਿਲ ਸ਼ਰਮਾ, ਮਹੰਤ ਬਲਦੇਵ ਗਿਰੀ (ਮਹਾਰਾਜ ਬਾਬਾ ਬਾਲਕ ਨਾਥ ਮੰਦਰ ਫ਼ਿਰੋਜ਼ਪੁਰ) ਅਤੇ ਸਵਾਮੀ ਵਿੱਦਿਆ ਨੰਦ (ਸੰਚਾਲਕ ਡੇਰਾ ਧਨੀ ਰਾਮ) ਹਾਜ਼ਰ ਰਹੇ | ਸਾਰੇ ਸੰਤਾਂ ਅਤੇ ਰਿਸ਼ੀਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ | ਰਾਜੇਸ਼ਵਰਾਨੰਦ ਅਵਸਥੀ ਨੇ ਕਿਹਾ ਕਿ ਅੱਜ ਦੇ ਸਮੇਂ 5-7 ਕੰਜਕਾਂ ਨੂੰ ਸੱਦਾ ਦੇਣ ਲਈ ਬਹੁਤ ਸੰਘਰਸ਼ ਦੀ ਲੋੜ ਹੁੰਦੀ ਹੈ | ਹਾਲਾਂਕਿ ਧਰਮਪਾਲ ਬਾਂਸਲ ਨੇ 151 ਕੰਜਕਾਂ ਨੂੰ ਸੱਦਾ ਦਿੱਤਾ ਅਤੇ ਉਨਾ ਦੀ ਪੂਜਾ ਕੀਤੀ ਜੋ ਕਿ ਬਹੁਤ ਸ਼ਲਾਘਾਯੋਗ ਕਦਮ ਹੈ, ਇਸ ਲਈ ਮੈਂ ਬਾਂਸਲ ਪਰਿਵਾਰ ਨੂੰ ਵਧਾਈ ਦਿੰਦਾ ਹਾਂ | ਇਸ ਮੌਕੇ ਧਰਮਪਾਲ ਬਾਂਸਲ ਨੇ ਕਿਹਾ ਕਿ ਕੰਜਕ ਪੂਜਾ ਸਾਡੀ ਸੰਸਕਿ੍ਤੀ ਦਾ ਮਹੱਤਵਪੂਰਨ ਅੰਗ ਹੈ ਅਤੇ ਇਹ ਸਾਨੂੰ ਨਾਰੀ ਸ਼ਕਤੀ ਦਾ ਆਦਰ ਕਰਨਾ ਸਿਖਾਉਂਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਭਾਈਚਾਰੇ, ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਕੈਲਾਸ਼ ਸ਼ਰਮਾ, ਰਾਜੇਸ਼ ਪਾਠਕ, ਮੁਕੇਸ਼ ਗੋਇਲ, ਅਸ਼ੋਕ ਗਰਗ, ਅਮਨ ਸ਼ਰਮਾ, ਹਰੀ ਰਾਮ ਖਿੰਦੜੀ, ਅਸ਼ੋਕ ਬਹਿਲ, ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਰਿਹਾ | ਮੈਡਮ ਕਿਰਨ ਬਾਂਸਲ, ਯੋਗੇਸ਼ ਬਾਂਸਲ, ਸੀ.ਏ ਪਿ੍ਅੰਕਾ, ਪ੍ਰਾਸ਼ੀ ਅਗਰਵਾਲ, ਸਰਵਿਕਾ ਅਗਰਵਾਲ ਸਾਰੇ ਬਾਂਸਲ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਵਾਂ ਸਾਲ ਸ਼ਿਵ ਦੇ ਨਾਲ ਤਹਿਤ 1 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਸ਼ਿਵ ਮਹਾ ਯੱਗ-ਰਾਜਾ ਕੁਮਾਰ <br/> ਅਗਲੀ ਖ਼ਬਰ ਸਰਕਾਰ ਆਪਣੀ ਕੋਰੀ ਨੀਤੀ ਤਹਿਤ ਮਨਰੇਗਾ ਸਕੀਮ ਨੂੰ ਬੰਦ ਕਰਨਾ ਚਾਹੁੰਦੀ ਹੈ-ਵੀਰ ਸਿੰਘ <br/>
Ad Position 24