29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਅੱਜ ਕੀਤਾ ਜਾਵੇਗਾ ਸੁੰਦਰ ਭਜਨਾਂ ਦਾ ਗਾਇਨ-ਪ੍ਰਧਾਨ ਰਾਮ ਨਰੂਲਾ <br/>

Ad Position 21
No active advertisement
ਅਜੀਤ ਡੈਸਕ 30-12-2025
ਗੁਰੂਹਰਸਹਾਏ, 29 ਦਸੰਬਰ (ਕਪਿਲ ਕੰਧਾਰੀ)-ਸ਼੍ਰੀ ਖਾਟੁੂ ਸ਼ਾਮ ਦੀ ਕਿਰਪਾ ਦੇ ਨਾਲ ਇਸ ਵਾਰ ਦੀ ਗਿਆਰਸ ਦਾ ਕੀਰਤਨ ਅੱਜ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸ਼੍ਰੀ ਖਾਟੂ ਸ਼ਾਮ ਮੰਦਿਰ ਸੋਸਾਇਟੀ ਦੇ ਪ੍ਰਧਾਨ ਰਾਮ ਨਰੂਲਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 30 ਦਸੰਬਰ ਨੂੰ ਸ਼ਾਮ 7 ਵਜੇ ਭਗਵਾਨ ਪਰਸ਼ੂ ਰਾਮ ਧਰਮਸ਼ਾਲਾ ਨੇੜੇ ਸ਼੍ਰੀ ਖਾਟੂ ਸ਼ਾਮ ਮੰਦਿਰ ਵਿਖੇ ਸ਼੍ਰੀ ਖਾਟੂ ਸ਼ਾਮ ਜੀ ਦੀ ਗਿਆਰਸ ਦਾ ਕੀਰਤਨ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਬਾਬਾ ਖਾਟੂ ਸ਼ਾਮ ਦੇ ਸੁੰਦਰ ਭਜਨਾਂ ਦਾ ਗਾਇਨ ਕਰਨ ਪਹੰੁਚ ਰਹੇ ਭਜਨ ਗਾਇਕਾਂ ਵਲੋਂ ਕੀਤਾ ਜਾਵੇਗਾ | ਪ੍ਰਧਾਨ ਰਾਮ ਨਰੂਲਾ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਨੇ ਦੱਸਿਆ ਕਿ ਇਸ ਮੌਕੇ ਆਉਣ ਵਾਲੀ ਸੰਗਤ ਦੇ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਕਰਵਾਇਆ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਦੁੱਧ ਤੇ ਰਸਾਂ ਦਾ ਲੰਗਰ ਲਗਾਇਆ <br/>
Ad Position 24