29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਗਰ ਕੌਂਸਲ ਗੁਰੂਹਰਸਹਾਏ ਦੀ ਵਾਰਡਬੰਦੀ 'ਤੇ ਲੋਕਾਂ ਨੇ ਉਠਾਇਆ ਇਤਰਾਜ਼ <br/>

Ad Position 21
No active advertisement
ਅਜੀਤ ਡੈਸਕ 30-12-2025
ਗੁਰੂਹਰਸਹਾਏ, 29 ਦਸੰਬਰ (ਹਰਚਰਨ ਸਿੰਘ ਸੰਧੂ)-ਨਗਰ ਕੌਂਸਲ ਗੁਰੂਹਰਸਹਾਏ ਦੀ ਵਾਰਡਬੰਦੀ 'ਤੇ ਇਤਰਾਜ਼ ਉਠਾਉਂਦਿਆਂ ਵੱਖ-ਵੱਖ ਲੋਕਾਂ ਸਮੇਤ ਅਕਾਲੀ ਦਲ ਦੇ ਵਰਕਰਾਂ ਨੇ ਵੀ ਇਸ ਸਬੰਧੀ ਐਸ.ਡੀ.ਐਮ ਗੁਰੂਹਰਸਹਾਏ ਦੇ ਨਾਮ ਉੱਪਰ ਮੰਗ ਪੱਤਰ ਦਿੱਤਾ ਹੈ | ਦਿੱਤੇ ਗਏ ਮੰਗ ਪੱਤਰ 'ਚ ਸਮੂਹ ਵਰਕਰਾਂ ਨੇ ਸਵਾਲ ਉਠਾਏ ਕਿ ਮੰਡੀ ਗੁਰੂਹਰਸਹਾਏ ਦੀ ਨਵੀਂ ਵਾਰਡਬੰਦੀ ਜੋ ਕੀਤੀ ਗਈ ਹੈ ਉਹ ਵਾਰਡਬੰਦੀ ਵਿਚ ਇਕਸਾਰਤਾ ਨਹੀਂ ਕੀਤੀ ਗਈ | ਵਾਰਡਬੰਦੀ ਕੁਝ ਸਿਆਸੀ ਆਦਮੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ | ਵਾਰਡਬੰਦੀ ਕਾਰਨ ਸਮੇਂ ਕਿਸੇ ਵੀ ਪਾਰਟੀ ਦੇ ਲੀਡਰ ਜਾਂ ਆਮ ਜਨਤਾ ਦੇ ਨੁਮਾਇੰਦੇ ਨੂੰ ਵਾਰਡਬੰਦੀ ਕਰਨ ਸਮੇਂ ਕੋਈ ਵੀ ਲਿਖਤੀ ਪੱਤਰ ਨਹੀਂ ਭੇਜਿਆ ਨਾ ਹੀ ਸੂਚਿਤ ਕੀਤਾ ਗਿਆ ਹੈ | ਅਕਾਲੀ ਵਰਕਰਾਂ ਨੇ ਕਿਹਾ ਕਿ ਜੋ ਪੁਰਾਣੀਆਂ ਵਾਰਡਬੰਦੀ ਬਣੀਆਂ ਹੋਈਆਂ | ਉਸ ਆਧਾਰ 'ਤੇ ਆਮ ਜਨਤਾ ਦਾ ਪਤਾ ਆਧਾਰ ਕਾਰਡ ਉੱਪਰ ਹੈ | ਨਵੀਂ ਬਣੀ ਵਾਰਡ ਬੰਦੀ ਅਨੁਸਾਰ ਆਮ ਜਨਤਾ ਨੂੰ ਆਪਣੇ ਆਧਾਰ ਕਾਰਡ ਦੁਆਰਾ ਸਹੀ ਕਰਾਉਣੇ ਪੈਣਗੇ | ਜਿਸ ਨਾਲ ਆਮ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ | ਲੋਕਾਂ ਨੇ ਦੱਸਿਆ ਇਸ ਵਾਰਡ ਬੰਦੀ ਤੇ ਇਤਰਾਜ਼ ਨੂੰ ਸਹੀ ਠਹਿਰਾਉਂਦਿਆਂ ਦੁਬਾਰਾ ਦਰੁਸਤ ਕਰਕੇ ਬਣਾਇਆ ਜਾਵੇ | ਮੰਗ ਪੱਤਰ ਦੇਣ ਸਮੇਂ, ਪ੍ਰੇਮ ਸਚਦੇਵਾ ਕਪਿਲ ਕੰਧਾਰੀ, ਲਾਡਾ ਵੋਹਰਾ, ਬਿੱਟੂ ,ਦਰਸ਼ਨ ਕੁਮਾਰ, ਵਿਕੀ ਬੱਬਰ, ਪੰਕਜ ਮੰਡੋਰਾ, ਮਨੋਜ ਗਿਰਧਰ, ਸਿਕੰਦਰ, ਮੋਨੂੰ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਦਲ ਨਾਲ ਸੰਬੰਧਿਤ ਵਰਕਰ ਅਤੇ ਹੋਰ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 2 ਗਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਕਰਵਾਇਆ ਧਾਰਮਿਕ ਸਮਾਗਮ <br/>
Ad Position 24