ਫਿਰੋਜ਼ਪੁਰ, 30 ਦਸੰਬਰ(ਸੁਖਵਿੰਦਰ ਸਿੰਘ)-ਭਾਈ ਧਰਮ ਸਿੰਘ ਨਗਰ ਵਿਖੇ ਭਾਈ ਨਿਰਵੈਰ ਸਿੰਘ ਅਤੇ ਆਲ ਅਕਾਲ ਸਹਾਇ ਟਰੱਸਟ ਦੀ ਅਗਵਾਈ ਹੇਠ ਸਾਧ ਸੰਗਤ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿਚ ਗੁਰਬਾਣੀ ਕੀਰਤਨ ਅਤੇ ਅਰਦਾਸ ਕੀਤੀ ਗਈ | ਜਿਸ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ, ਧਰਮ ਅਤੇ ਸੱਚ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ | ਭਾਈ ਨਿਰਵੈਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਨੂੰ ਸੱਚ, ਸਹਿਣਸ਼ੀਲਤਾ ਅਤੇ ਇਨਸਾਫ਼ ਦੇ ਰਾਹ 'ਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ | ਸਮਾਗਮ ਦੌਰਾਨ ਸਾਧ ਸੰਗਤ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗੁਰਮਤਿ ਵਿਚਾਰਾਂ ਨਾਲ ਜੁੜੀ | ਇਸ ਮੌਕੇ ਇਕਬਾਲ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ ਅਤੇ ਤਜਿੰਦਰ ਸਿੰਘ ਮਿੰਟਾ ਸਮੇਤ ਹੋਰ ਸੰਗਤ ਮੈਂਬਰ ਵੀ ਹਾਜ਼ਰ ਰਹੇ |