24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਆਭਾ ਸਕੁਏਅਰ ਸਟੇਡੀਅਮ ਵਿਖੇ ਕ੍ਰਿਕੇਟ ਟੂਰਨਾਮੈਂਟ ਕਰਵਾਇਆ

Ad Position 21
No active advertisement
ਅਜੀਤ ਡੈਸਕ 31-12-2025
ਅਬੋਹਰ, 30 ਦਸੰਬਰ (ਵਿਵੇਕ ਹੂੜੀਆ)-24ਵਾਂ ਅਬੋਹਰ ਕਿ੍ਕਟ ਟੂਰਨਾਮੈਂਟ ਆਭਾ ਸਕੁਏਅਰ ਦੇ ਸਟੇਡੀਅਮ ਵਿਖੇ ਜਾਖੜ ਟਰੱਸਟ ਵਲੋਂ ਕਰਵਾਇਆ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਇਸ ਮੌਕੇ ਨਗਰ ਨਿਗਮ ਦੀ ਵਿੱਤ ਕਮੇਟੀ ਦੇ ਚੇਅਰਮੈਨ ਮੰਗਤ ਰਾਏ ਬਠਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈਚ ਦਾ ਉਦਘਾਟਨ ਕੀਤਾ | ਜਾਣਕਾਰੀ ਦਿੰਦੇ ਹੋਏ ਕੌਂਸਲਰ ਪੁਨੀਤ ਅਰੋੜਾ ਸੋਨੂੰ ਨੇ ਦੱਸਿਆ ਕਿ ਪਹਿਲਾ ਮੈਚ ਗੌਤਮ ਇਲੈਵਨ ਅਤੇ ਸੁਭਾਸ਼ ਨਗਰ ਇਲੈਵਨ ਵਿਚਕਾਰ ਖੇਡਿਆ ਗਿਆ ਸੀ | ਜਿਸ ਵਿਚ ਪਹਿਲਾਂ ਖੇਡਦੇ ਹੋਏ ਗੌਤਮ ਇਲੈਵਨ ਨੇ ਨਿਰਧਾਰਿਤ 15 ਓਵਰਾਂ ਵਿਚ 115 ਦੌੜਾਂ ਬਣਾਈਆਂ | ਜਵਾਬ ਵਿਚ ਸੁਭਾਸ਼ ਨਗਰ ਇਲੈਵਨ ਸਿਰਫ਼ 87 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਗੌਤਮ ਇਲੈਵਨ ਨੇ ਮੈਚ ਜਿੱਤ ਲਿਆ | ਅਮਨ ਮੈਨ ਆਫ਼ ਦ ਮੈਚ ਰਿਹਾ | ਇਸੇ ਤਰ੍ਹਾਂ ਦੂਜਾ ਮੈਚ ਨਰੂਲਾ ਇਲੈਵਨ ਅਤੇ ਸ਼ੀਬੂ ਇਲੈਵਨ ਵਿਚਕਾਰ ਖੇਡਿਆ ਗਿਆ, ਜਿਸ ਵਿਚ ਨਰੂਲਾ ਇਲੈਵਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 116 ਦੌੜਾਂ ਬਣਾਈਆਂ, ਜਦੋਂ ਕਿ ਸ਼ੀਬੂ ਇਲੈਵਨ ਦੀ ਟੀਮ ਨੇ 118 ਦੌੜਾਂ ਬਣਾ ਕੇ ਮੈਚ ਜਿੱਤਿਆ, ਸਮੀਰ ਗੱਖੜ ਮੈਨ ਆਫ਼ ਦ ਮੈਚ ਰਿਹਾ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ, ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ, ਤੀਜੇ ਅਤੇ ਚੌਥੇ ਸਥਾਨ 'ਤੇ ਆਉਣ ਵਾਲੇ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਮੈਨ ਆਫ਼ ਦ ਸੀਰੀਜ਼ ਦਾ ਖ਼ਿਤਾਬ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਟਰੱਸਟ ਵੱਲੋਂ ਹੋਰ ਸਮਾਜ ਸੇਵਾ ਦੇ ਕੰਮ ਵੀ ਕੀਤੇ ਜਾ ਰਹੇ ਹਨ | ਇਸ ਮੌਕੇ ਟਰੱਸਟ ਮੈਂਬਰ ਵਿਜੇ ਕਟਾਰੀਆ, ਅਨਿਲ ਬਿਸ਼ਨੋਈ, ਵਿਪਨ ਸ਼ਰਮਾ, ਯਾਦਵਿੰਦਰ ਮਠਾੜੂ, ਸ਼੍ਰੀ ਰਾਮ ਸ਼ੀਲੂ, ਮਨਿਲ ਬਜਾਜ ਕਾਲੀ, ਅਜੈ ਸ਼ਰਮਾ, ਸੁਰਿੰਦਰ ਚੰਚਲ, ਲਵਲੀ, ਅਨਿਲ ਸਿਆਗ, ਵਿਨੇ ਕੁਮਾਰ, ਮੇਹਰ ਚੰਦ ਤਨੇਜਾ, ਗਗਨਦੀਪ ਯਾਦਵ, ਸੁਰਿੰਦਰ ਜਾਂਦੂ, ਸੁਸ਼ੀਲ ਬਖ਼ਸ਼ ਅੱਲ੍ਹਾ, ਸੁਸ਼ੀਲ ਬਖ਼ਸ਼ ਅੱਲ੍ਹਾ, ਵੀ. ਕਟਾਰੀਆ, ਟਿੰਕੂ, ਸੰਦੀਪ ਗੋਦਾਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ 'ਅÏਰਤਾਂ ਲਈ ਸਿਹਤ, ਸਫ਼ਾਈ ਅਤੇ ਰੋਜ਼ਗਾਰ' ਕੈਂਪ 'ਚ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਨੌਜਵਾਨ ਅਗਨੀਵੀਰ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਤਿਆਰੀ ਸਬੰਧੀ ਰਿਪੋਰਟ ਕਰਨ
Ad Position 24