20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਮੋਦੀ ਦੀ ਅਗਵਾਈ 'ਚ ਹਰ ਵਰਗ ਨੂੰ ਮਿਲ ਰਿਹਾ ਕੇਂਦਰੀ ਸਕੀਮਾਂ ਦਾ ਲਾਭ-ਮਲੂਕਾ

Ad Position 21
No active advertisement
ਅਜੀਤ ਡੈਸਕ 02-06-2025
ਭਗਤਾ ਭਾਈਕਾ, 1 ਜੂਨ (ਸੁਖਪਾਲ ਸਿੰਘ ਸੋਨੀ)-ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ 'ਚ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਲੋਕ ਪੱਖੀ ਸਕੀਮਾਂ ਆਰੰਭ ਕੀਤੀਆਂ ਗਈਆਂ ਹਨ¢ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਕੇਂਦਰੀ ਸਕੀਮਾਂ ਸਬੰਧੀ ਗੱਲ ਕਰਦਿਆਂ ਕਿਹਾ ਕੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਭਾਰਤ ਦੇ ਹਰ ਵਰਗ, ਖ਼ਾਸ ਕਰਕੇ ਪਛੜੇ, ਗਰੀਬ, ਕਿਸਾਨ ਅਤੇ ਅÏਰਤਾਂ ਲਈ ਇਤਿਹਾਸਕ ਯਤਨ ਕੀਤੇ ਹਨ¢ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ ਅਜਿਹੀ ਸਰਕਾਰ ਆਈ ਹੈ, ਜਿਸ ਨੇ ਜ਼ਮੀਨੀ ਹਕੀਕਤਾਂ ਨੂੰ ਦੇਖਦਿਆਂ ਨੀਤੀਆਂ ਬਣਾਈਆਂ ਹਨ¢ ਮਲੂਕਾ ਨੇ ਕਿਹਾ ਕਿ 'ਉੱਜਵਲਾ ਯੋਜਨਾ' ਰਾਹੀਂ ਕਰੋੜਾਂ ਅÏਰਤਾਂ ਨੂੰ ਧੰੂਏਾ ਰਹਿਤ ਰਸੋਈ ਮਿਲੀ, ਜਿਸ ਨਾਲ ਉਨ੍ਹਾਂ ਦੀ ਸਿਹਤ ਸੰਭਾਲੀ ਗਈ¢ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਨਾਲ ਲੱਖਾਂ ਲੜਕੀਆਂ ਨੇ ਉੱਚੀਆਂ ਪਦਵੀਆਂ ਹਾਸਿਲ ਕੀਤੀਆ ਹਨ¢ ਇਨ੍ਹਾਂ ਦੇ ਨਾਲ-ਨਾਲ 'ਆਯੁਸ਼ਮਾਨ ਭਾਰਤ' ਦੇ ਜ਼ਰੀਏ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸੁਵਿਧਾ ਮਿਲ ਰਹੀ ਹੈ¢ ਮਲੂਕਾ ਨੇ ਕਿਹਾ ਕਿ 'ਸਭਕਾ ਸਾਥ, ਸਭਕਾ ਵਿਕਾਸ' ਸਿਰਫ਼ ਨਾਅਰਾ ਨਹੀਂ, ਸਗੋਂ ਕੇਂਦਰ ਸਰਕਾਰ ਦੀ ਹਕੀਕਤੀ ਨੀਤੀ ਹੈ¢ ਉਨ੍ਹਾਂ ਕਿਹਾ ਕਿ 'ਪ੍ਰਧਾਨ ਮੰਤਰੀ ਆਵਾਸ ਯੋਜਨਾ' ਰਾਹੀਂ ਲੱਖਾਂ ਗਰੀਬ ਪਰਿਵਾਰਾਂ ਨੂੰ ਆਪਣੇ ਘਰ ਮਿਲੇ ਹਨ ਅਤੇ 'ਜਲ ਜੀਵਨ ਮਿਸ਼ਨ' ਰਾਹੀਂ ਪਿੰਡਾਂ ਤੱਕ ਸਾਫ਼ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ¢ ਉਨ੍ਹਾਂ ਆਖਿਆ ਕਿ ਭਾਜਪਾ ਦੀ ਸਰਕਾਰ ਨੇ ਅÏਰਤਾਂ ਨੂੰ ਸਿਰਫ਼ ਮਦਦ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਖ਼ੁਦਮੁਖ਼ਤਿਆਰ ਬਣਾਉਣ ਵੱਲ ਕਦਮ ਚੁੱਕੇ ਹਨ¢ ਅÏਰਤਾਂ ਨੂੰ ਛੋਟੇ ਕਾਰੋਬਾਰਾਂ ਲਈ ਮਾਈਕਰੋ ਲੋਨ, ਸਵੈ ਰੋਜ਼ਗਾਰ ਯੋਜਨਾਵਾਂ ਅਤੇ ਸਿੱਖਿਆ ਦੇ ਮੌਕੇ ਦਿੱਤੇ ਜਾ ਰਹੇ ਹਨ¢ ਮਲੂਕਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੇਸ਼ ਦੀ ਸਾਰਥਿਕ ਤਰੱਕੀ ਲਈ ਵਚਨਬੱਧ ਹੈ ਭਾਜਪਾ ਦੇ ਵਰਕਰ ਲੋਕਾਂ ਨੂੰ ਇਨ੍ਹਾਂ ਸਕੀਮਾਂ ਵਾਰੇ ਜਾਗਰੂਕ ਕਰ ਰਹੇ ਹਨ ਤੇ ਹਰ ਸੰਭਵ ਮੱਦਦ ਵ ਕਰ ਰਹੇ ਹਨ ਜ਼ਮੀਨੀ ਪੱਧਰ 'ਤੇ ਪਹੁੰਚ ਰਹੀਆਂ ਸਕੀਮਾਂ ਦੇ ਚੱਲਦਿਆਂ ਹੀ ਪੰਜਾਬ ਦੇ ਲੋਕ ਭਾਜਪਾ ਦੀ ਕਾਰਜਕਾਰੀ ਤੋਂ ਪ੍ਰਭਾਵਿਤ ਹੋਏ ਹਨ ਤੇ ਹੁਣ ਸੂਬੇ 'ਚ ਭਾਜਪਾ ਨੂੰ ਮÏਕਾ ਦੇਣ ਦਾ ਮਨ ਬਨਾ ਚੁੱਕੇ ਹਨ¢
Ad Position 22
No active advertisement
ਪਿਛਲੀ ਖ਼ਬਰ ਇਮਾਨ ਸਿੰਘ ਮਾਨ ਨੇ ਨਰਿੰਦਰਦੀਪ ਸਿੰਘ ਨਨੂੰ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ 'ਤੇ ਪਰਿਵਾਰ ਨੂੰ ਇਨਸਾਫ਼ ਦੀ ਲੜਾਈ ਵਿਚ... ਅਗਲੀ ਖ਼ਬਰ ਨਰਿੰਦਰਦੀਪ ਸਿੰਘ ਦੇ ਕਤਲ ਕੇਸ ਦੀ ਜਾਂਚ ਹਾਈ ਕੋਰਟ ਜਾਂ ਸੀ.ਬੀ.ਆਈ. ਹਵਾਲੇ ਕੀਤੀ ਜਾਵੇ-ਲਿਬਰੇਸ਼ਨ
Ad Position 24