20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨਗਰ ਮਹਿਰਾਜ ਵਿਖੇ ਕਰਵਾਈਆਂ ਸਕੂਲ ਪੱਧਰੀ ਖੇਡ ਗਤੀਵਿਧੀਆਂ

Ad Position 21
No active advertisement
ਅਜੀਤ ਡੈਸਕ 02-06-2025
ਮਹਿਰਾਜ, 1 ਜੂਨ (ਸੁਖਪਾਲ ਮਹਿਰਾਜ)- ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਪੱਤੀ ਕਾਲਾ, ਮਹਿਰਾਜ ਵਿਖੇ ਬੈਗਲੈਸ ਡੇ ਦÏਰਾਨ ਖੇਡ ਗਤੀਵਿਧੀ ਤਹਿਤ ਕਬੱਡੀ ਅੰਡਰ 14 ਦਾ ਮੁਕਾਬਲਾ ਕਬੱਡੀ ਮੈਟਸ ਉੱਤੇ ਕਰਵਾਇਆ ਗਿਆ | ਇਨ੍ਹਾਂ ਖੇਡ ਗਤੀਵਿਧੀਆਂ ਰਾਹੀਂ ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਰ ਕਿ ਸਾਹਮਣੇ ਆਵੇਗੀ ਅਤੇ ਉਹ ਜ਼ਿੰਦਗੀ ਵਿਚ ਇਨ੍ਹਾਂ ਖੇਡ ਗਤੀਵਿਧੀਆਂ ਨੂੰ ਆਪਣੇ ਕਰੀਅਰ ਵਜੋਂ ਧਾਰਨ ਕਰ ਸਕਣਗੇ | ਇਹ ਜਾਣਕਾਰੀ ਪਿ੍ੰਸੀਪਲ ਇੰਚਾਰਜ ਸ਼੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਹਰ ਇੱਕ ਗਤੀਵਿਧੀ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਵਿਦਿਆਰਥੀਆਂ ਨੇ ਬਹੁਤ ਰੁਚੀ ਨਾਲ ਇਹਨਾਂ ਮੁਕਾਬਲਿਆਂ ਚ ਭਾਗ ਲਿਆ ਅਤੇ ਆਪਣੀ ਕਲਾ ਦਾ ਬਾਖ਼ੂਬੀ ਨਾਲ ਪ੍ਰਦਰਸ਼ਨ ਕੀਤਾ | ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਚੇਅਰਮੈਨ ਜਗਸੀਰ ਸਿੰਘ ਵੈਦ, ਚੇਅਰਮੈਨ ਪਰਮਜੀਤ ਸਿੰਘ ਪੰਮਾ, ਲਾਇਬ੍ਰੇਰੀਅਨ ਕੈਰੀਅਰ ਗਾਈਡੈਂਸ ਐਂਡ ਕੌਂਸਲਿੰਗ ਕੌਂਸਲਰ ਰਜਿੰਦਰ ਕੁਮਾਰ, ਡੀ.ਪੀ.ਸੀ ਗੁਰਵਿੰਦਰ ਸਿੰਘ ਅਤੇ ਕਰਮਜੀਤ ਕÏਰ (ਲੈਕਚਰਾਰ ਫਿਜ਼ੀਕਲ) ਅਤੇ ਸਮੂਹ ਸਟਾਫ਼ ਹਾਜ਼ਰ ਸੀ¢
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਗਲੀ ਖ਼ਬਰ ਇਮਾਨ ਸਿੰਘ ਮਾਨ ਨੇ ਨਰਿੰਦਰਦੀਪ ਸਿੰਘ ਨਨੂੰ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ 'ਤੇ ਪਰਿਵਾਰ ਨੂੰ ਇਨਸਾਫ਼ ਦੀ ਲੜਾਈ ਵਿਚ...
Ad Position 24