22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿੰਡ ਬੱਲੋ ਦੇ ਖੇਤਾਂ 'ਚ ਪਿਛਲੇ ਪਿੰਡਾਂ 'ਚੋਂ ਆਏ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ 'ਚ ਪਾਣੀ ਭਰਿਆ <br/>

Ad Position 21
No active advertisement
ਅਜੀਤ ਡੈਸਕ 31-08-2025
ਚਾਉਕੇ, 30 ਅਗਸਤ (ਮਨਜੀਤ ਸਿੰਘ ਘੜੈਲੀ)- ਨੇੜਲੇ ਪਿੰਡ ਬੱਲੋ ਅਤੇ ਚਾਉਕੇ ਦੇ ਖੇਤਾਂ 'ਚ ਪੱਖੋ, ਰੂੜਕੇ ਖ਼ੁਰਦ ਵਾਲੇ ਪਾਸਿਓਾ ਆਏ ਬੇਅਥਾਹ ਪਾਣੀ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ 'ਚ ਵੱਡੀ ਮਾਤਰਾ 'ਚ ਪਾਣੀ ਭਰ ਗਿਆ ਹੈ ਅਤੇ ਫ਼ਸਲਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਮਾਲਵਾ ਹੀਰਕੇ ਦੇ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਗੁਰਤੇਜ ਸਿੰਘ ਬੱਲੋ, ਕਿਸਾਨ ਸੁਖਪਾਲ ਸਿੰਘ, ਕਿਸਾਨ ਪਰਮਿੰਦਰ ਸਿੰਘ ਬੱਲੋ, ਰੇਸ਼ਮ ਸਿੰਘ, ਦਰਸ਼ਨ ਸਿੰਘ, ਸੁਖਪ੍ਰੀਤ ਸਿੰਘ, ਮਹਿੰਦਰ ਸਿੰਘ ਆਦਿ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਬੱਲੋ ਵਿਖੇ ਬਾਬਾ ਬੂਲਾ ਜੀ ਵਾਲੇ ਪਾਸੇ ਖੇਤਾਂ 'ਚ ਪੱਖੋ, ਰੂੜੇਕੇ ਖ਼ੁਰਦ ਵਾਲੀ ਸਾਈਡ ਤੋਂ ਆਏ ਵੱਡੀ ਮਾਤਰਾ 'ਚ ਪਾਣੀ ਕਾਰਨ ਪਿੰਡ ਬੱਲੋ ਅਤੇ ਚਾਉਕੇ ਦੇ ਖੇਤਾਂ 'ਚ ਸੈਂਕੜੇ ਏਕੜ ਫ਼ਸਲ 'ਚ ਬਹੁਤ ਮਾਤਰਾ 'ਚ ਪਾਣੀ ਭਰ ਗਿਆ ਹੈ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ, ਟਿਊਬਵੈੱਲ ਬੋਰਾਂ ਆਦਿ ਦਾ ਵੀ ਕਾਫੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ¢ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਪ੍ਰਭਾਵਿਤ ਕਿਸਾਨਾਂ ਦੀਆਂ ਫ਼ਸਲਾਂ ਅਤੇ ਹੋਰ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ ਯੋਗ ਮੁਆਵਜ਼ਾ ਦਿੱਤਾ ਜਾਵੇ¢ ਇਸ ਮੌਕੇ ਕਿਸਾਨ ਮੰਦਰ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਚਾਉਕੇ, ਮਨਜੀਤ ਸਿੰਘ, ਬਹਾਦਰ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ, ਸ਼ਗਨਦੀਪ ਸਿੰਘ, ਅਰਮਿੰਦਰ ਸਿੰਘ, ਪਰਮਜੀਤ ਸਿੰਘ, ਲਾਭ ਸਿੰਘ, ਦਰਸ਼ਨ ਸਿੰਘ, ਚਮਕÏਰ ਸਿੰਘ, ਹਰਜੀਤ ਸਿੰਘ, ਗੁਰਦਾਸ ਸਿੰਘ, ਗੁਰਜੀਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਲਾਭ ਸਿੰਘ, ਜਸਕਮਲ ਸਿੰਘ, ਬਲਵਿੰਦਰ ਸਿੰਘ ਚਾਉਕੇ, ਸੁਖਦੇਵ ਸਿੰਘ ਚਾਉਕੇ, ਜਗਦੇਵ ਸਿੰਘ, ਜਸਕਰਨ ਸਿੰਘ ਆਦਿ ਕਿਸਾਨ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸੰਗਤ ਮੰਡੀ ਦੇ ਬਾਜ਼ਾਰ 'ਚ ਖੜ੍ਹੇ ਸੀਵਰੇਜ ਦੇ ਕਾਲੇ ਪਾਣੀ ਵਿਰੁੱਧ ਲਾਇਆ ਧਰਨਾ, ਤੀਸਰੇ ਦਿਨ ਪ੍ਰਸ਼ਾਸਨ ਦੇ ਭਰੋਸੇ ਮਗਰੋ... ਅਗਲੀ ਖ਼ਬਰ ਪਿਛਲੇ 10 ਦਿਨਾਂ ਤੋਂ ਚੋਰ ਦਾ ਪਤਾ ਨਹੀਂ ਲਗਾ ਸਕੀ ਪੁਲਿਸ <br/>
Ad Position 24