22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸੰਗਤ ਮੰਡੀ ਦੇ ਬਾਜ਼ਾਰ 'ਚ ਖੜ੍ਹੇ ਸੀਵਰੇਜ ਦੇ ਕਾਲੇ ਪਾਣੀ ਵਿਰੁੱਧ ਲਾਇਆ ਧਰਨਾ, ਤੀਸਰੇ ਦਿਨ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 31-08-2025
ਸੰਗਤ ਮੰਡੀ 30 ਅਗਸਤ (ਸੁਖਤੇਜ ਧਾਲੀਵਾਲ/ਅੰਮਿ੍ਤਪਾਲ ਸ਼ਰਮਾ)- ਸੰਗਤ ਮੰਡੀ ਦੇ ਬਾਜ਼ਾਰ 'ਚ ਖੜ੍ਹੇ ਸੀਵਰੇਜ ਦੇ ਕਾਲੇ ਪਾਣੀ ਵਿਰੁੱਧ ਲਾਇਆ ਧਰਨਾ, ਤੀਸਰੇ ਦਿਨ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਇਕ ਵਾਰ ਮੁਲਤਵੀ ਕਰ ਦਿੱਤਾ ਗਿਆ¢ ਪਿਛਲੇ ਤਿੰਨ ਮਹੀਨਿਆਂ ਤੋਂ ਬਾਜ਼ਾਰਾਂ 'ਚ ਖੜ੍ਹੇ ਕਾਲੇ ਪਾਣੀ ਤੋਂ ਦੁਖੀ ਹੋਏ ਦੁਕਾਨਦਾਰਾਂ ਵਲੋਂ ਬਾਜ਼ਾਰ ਬੰਦ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਸਥਾਨਕ ਮੰਡੀ ਦੇ ਬੱਸ ਅੱਡੇ ਉੱਤੇ ਪੱਕਾ ਧਰਨਾ ਲਗਾਇਆ ਗਿਆ¢ ਧਰਨੇ 'ਚ ਸ਼ਾਮਿਲ ਵੱਡੀ ਗਿਣਤੀ ਹਾਜ਼ਰ ਲੋਕਾਂ ਵਲੋਂ ਜ਼ਿਲ੍ਹਾ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਿਰੁੱਧ ਜਬਰ ਦਸਤ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ¢ ਅੱਜ ਦੇ ਧਰਨੇ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਏ ਦੁਕਾਨਦਾਰਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸੰਘਰਸ਼ ਨੂੰ ਅੱਗੇ ਹੋਰ ਮਜ਼ਬੂਤ ਕਰਨ ਲਈ ਰੂਪ ਰੇਖਾ ਉਲੀਕ ਕੇ 13 ਮੈਂਬਰੀ ਸੀਵਰੇਜ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ¢ ਧਰਨੇ ਦÏਰਾਨ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੰਡੀ 'ਚੋਂ ਸੀਵਰੇਜ ਦਾ ਪਾਣੀ ਬਾਹਰ ਕੱਢਣ ਲਈ ਜੁਟੇ ਕਰਮਚਾਰੀਆਂ ਵੱਲੋਂ ਲੰਮੀ ਮੁਸ਼ੱਕਤ ਤੋਂ ਬਾਅਦ ਡੈਮਜ਼ ਹੋਏ ਸੀਵਰੇਜ ਨੂੰ ਚਾਲੂ ਕਰਕੇ ਬਾਜ਼ਾਰ ਚ ਖੜ੍ਹਾ ਪਾਣੀ ਬਾਹਰ ਕੱਢ ਦਿੱਤਾ ਗਿਆ¢ ਜਿਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ¢ ਸੀਵਰੇਜ ਚਾਲੂ ਹੋਣ ਤੋਂ ਬਾਅਦ ਬਠਿੰਡਾ ਦੇ ਨਾਇਬ ਤਹਿਸੀਲਦਾਰ ਮਨਜੋਤ ਸਿੰਘ ਅਤੇ ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਧਰਨਾਕਾਰੀਆਂ ਕੋਲ ਪੁੱਜਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੀਵਰੇਜ ਸਿਸਟਮ 'ਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਐਕਸ਼ਨ ਕਮੇਟੀ ਵਲੋਂ ਇਕ ਵਾਰ ਧਰਨਾ ਅਣਮਿਥੇ ਸਮੇਂ ਲਈ ਮੁਲਤਵੀ ਕਰਕੇ ਹਟਾ ਦਿੱਤਾ ਗਿਆ ਹੈ¢ ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਿਥੇ ਸਮੇਂ ਚ ਸੀਵਰੇਜ ਪਾਣੀ ਦੀ ਨਿਕਾਸੀ ਦੀ ਪਾਈਪ ਪਾਉਣ ਦਾ ਕੰਮ ਪੂਰਾ ਨਾ ਕੀਤਾ ਗਿਆ ਤਾਂ ਉਹ ਬਠਿੰਡਾ ਡੱਬਵਾਲੀ ਮੁੱਖ ਮਾਰਗ ਨੂੰ ਜਾਮ ਕਰਨਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ¢ ਧਰਨੇ ਚ ਸ਼ਾਮਲ ਭਾਜਪਾ ਦੇ ਜ਼ਿਲ੍ਹਾ ਸਕੱਤਰ ਮੁਨੀਸ਼ ਕੁਮਾਰ ਟਿੰਕੂ, ਨਗਰ ਕÏਾਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਸੁਰਿੰਦਰ ਕੁਮਾਰ ਛਿੰਦੀ, ਪ੍ਰਦੀਪ ਮਾਮਾ ਮਟੀਲੀ, ਕਾਂਗਰਸੀ ਆਗੂ ਰੋਹਿਤ ਕੁਮਾਰ ਗੋਗੀ, ਆਪ ਆਗੂ ਸੁਰਿੰਦਰ ਕੁਮਾਰ, ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਸੋਮਾ ਕੋਟਗੁਰੂ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਸੰਗਤ ਮੰਡੀ ਦੇ ਬਾਜ਼ਾਰਾਂ ਅਤੇ ਗਲੀਆਂ 'ਚ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਨੇ ਦੁਕਾਨਦਾਰਾਂ ਅਤੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ¢ ਪਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਲੋਂ ਮੰਡੀ ਵਾਸੀਆਂ ਨੂੰ ਸਿਰਫ਼ ਮਿਠੀਆਂ ਗੋਲੀਆਂ ਦੇ ਕੇ ਸਾਰਿਆਂ ਜਾ ਰਿਹਾ ਸੀ¢ ਜਿਸ ਕਰਕੇ ਉਨ੍ਹਾਂ ਨੂੰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ¢ ਉਨ੍ਹਾਂ 3 ਦਿਨ ਧਰਨੇ 'ਚ ਸ਼ਾਮਿਲ ਹੋਣ ਲਈ ਮੰਡੀ ਵਾਸੀਆਂ ਦਾ ਧੰਨਵਾਦ ਕੀਤਾ¢ ਧਰਨਾ ਮੁਲਤਵੀ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਸੁਖ ਦਾ ਸਾਹ ਲਿਆ¢ ਇਸ ਮੌਕੇ ਚਿਮਨ ਲਾਲ ਬਾਂਸਲ, ਵਿਜੈ ਕੁਮਾਰ ਗਰਗ, ਰਾਜੇਸ਼ ਮਿੱਤਲ, ਅਸ਼ੋਕ ਕੁਮਾਰ ਗੋਇਲ, ਰਵੀ ਗੋਇਲ, ਦੀਪਕ ਸ਼ਰਮਾ, ਕਪਿਲ ਸ਼ਰਮਾ, ਰਜਿੰਦਰ ਸ਼ਰਮਾ, ਮੁਕੇਸ਼ ਕੁਮਾਰ ਸ਼ਰਮਾ, ਹੈਪੀ ਯਾਦਵ, ਡਾ.ਗੁਰਮੇਲ ਸਿੰਘ ਫੱਲ੍ਹੜ, ਡਾ.ਕਾਲਾ ਸਿੰਘ ਚਹਿਲ, ਡਾ.ਅਮਨਦੀਪ ਸਿੰਘ, ਭੂਸ਼ਨ ਕੁਮਾਰ, ਪਵਨ ਕੁਮਾਰ ਮਿੱਤਲ, ਮੁਨੀਸ਼ ਬਾਂਸਲ, ਰਾਜੀਵ ਕੁਮਾਰ ਜਿੰਦਲ, ਨਰੇਸ਼ ਕੁਮਾਰ, ਪਵਨ ਕੁਮਾਰ, ਮੋਹਿਤ ਕੁਮਾਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੇਲੇ ਰੰਗਲੇ ਪੰਜਾਬ ਦਾ ਹਿੱਸਾ- ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ <br/> ਅਗਲੀ ਖ਼ਬਰ ਪਿੰਡ ਬੱਲੋ ਦੇ ਖੇਤਾਂ 'ਚ ਪਿਛਲੇ ਪਿੰਡਾਂ 'ਚੋਂ ਆਏ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ 'ਚ ਪਾਣੀ ਭਰਿਆ <br/>
Ad Position 24