22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜਸਵਿੰਦਰ ਭੱਲਾ ਦਾ ਸਾਬਣ ਨਾਲ ਮਾਡਲ ਤਿਆਰ ਕਰ ਕੇ ਦਿੱਤੀ ਸ਼ਰਧਾਂਜਲੀ <br/>

Ad Position 21
No active advertisement
ਅਜੀਤ ਡੈਸਕ 31-08-2025
ਰਾਮਾਂ ਮੰਡੀ, 30 ਅਗਸਤ (ਤਰਸੇਮ ਸਿੰਗਲਾ) ਆਪਣੀ ਹਸਤਕਲਾਂ ਰਾਹੀਂ ਰਾਮਾਂ ਮੰਡੀ ਦਾ ਨਾਮ ਪੰਜਾਬ ਵਿਚ ਹੀ ਨਹੀਂ ਹੋਰ ਦੂਸਰੇ ਸੂਬਿਆਂ ਵਿਚ ਵੀ ਪ੍ਰਸਿੱਧ ਕਰਨ ਵਾਲੇ ਪ੍ਰਸਿੱਧ ਹਸਤ ਕਲਾਕਾਰ ਰਾਮਪਾਲ ਬੈਹਣੀਵਾਲ ਨੇ ਪੰਜਾਬੀ ਫ਼ਿਲਮਾਂ ਦੇ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਸਾਬਣ ਨਾਲ ਮਾਡਲ ਤਿਆਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ | ਰਾਮਪਾਲ ਵਲੋਂ ਤਿਆਰ ਕੀਤੇ ਗਏ ਜਸਵਿੰਦਰ ਭੱਲਾ ਦੇ ਮਾਡਲ ਨੂੰ ਦੇਖਣ ਲਈ ਲੋਕ ਬੈਹਣੀਵਾਲ ਕਲਚਰਲ ਪਾਰਕ ਵਿਖੇ ਪਹੁੰਚਕੇ ਰਾਮਪਾਲ ਦੀ ਸ਼ਲਾਘਾ ਕਰ ਰਹੇ ਹਨ ਅਤੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀਆਂ ਵੀ ਭੇਂਟ ਕਰ ਰਹੇ ਹਨ | ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਰਾਮਪਾਲ ਸ਼ਹੀਦਾਂ, ਰਾਜਨੀਤਕਾਂ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਦੇ ਮਾਡਲ ਤਿਆਰ ਕਰਕੇ ਹਸਤਕਲਾਂ ਵਿਚ ਨਾਮਣਾ ਖੱਟ ਚੁੱਕੇ ਹਨ | ਰਾਮਪਾਲ ਬੈਹਣੀਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਸਵਿੰਦਰ ਭੱਲਾ ਦਾ ਮਾਡਲ 4 ਦਿਨਾਂ ਵਿਚ ਤਿਆਰ ਕੀਤਾ | ਜਿਸ ਵਿਚ ਉਨ੍ਹਾਂ ਦੇ ਸਪੁੱਤਰ ਆਸ਼ੂ ਬੈਹਣੀਵਾਲ ਨੇ ਵੀ ਉਨ੍ਹਾਂ ਦਾ ਸਹਿਯੋਗ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪ੍ਰਗਟ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ <br/> ਅਗਲੀ ਖ਼ਬਰ ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਦਾ ਦਿਹਾਂਤ <br/>
Ad Position 24