02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਿੰਡ ਜੰਗੀਰਾਣਾ ਤੋਂ ਹੜ੍ਹ ਪੀੜਤਾਂ ਲਈ ਚਾਰ ਟਰਾਲੀਆਂ ਰਾਹਤ ਸਮੱਗਰੀ ਭੇਜੀ

Ad Position 21
No active advertisement
ਅਜੀਤ ਡੈਸਕ 02-09-2025
ਸੰਗਤ ਮੰਡੀ, 1 ਸਤੰਬਰ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਜੰਗੀਰਾਣਾ ਤੋਂ ਹੜ੍ਹ ਪੀੜਤਾਂ ਲਈ ਚਾਰ ਟਰਾਲੀਆਂ ਰਾਹਤ ਸਮੱਗਰੀ ਭੇਜੀ ਗਈ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਆਗੂ ਕੇਵਲ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਪਿੰਡ ਜੰਗੀਰਾਣਾ ਦੀ ਗ੍ਰਾਮ ਪੰਚਾਇਤ, ਕਲੱਬ ਮੈਂਬਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਚਾਰ ਟਰਾਲੀਆਂ ਰਾਹਤ ਸਮੱਗਰੀ ਭੇਜੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਰਾਹਤ ਸਮੱਗਰੀ ਪਿੰਡ ਦੇ ਉਦਮੀ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਵਿਚੋਂ ਰਾਸ਼ਨ, ਪਸ਼ੂਆਂ ਲਈ ਚਾਰਾ ਅਤੇ ਹੋਰ ਘਰੇਲੂ ਜ਼ਰੂਰੀ ਵਸਤਾਂ ਦੇ ਰੂਪ ਵਿਚ ਇਕੱਠਾ ਕਰਕੇ ਚਾਰ ਟਰਾਲੀਆਂ ਵਿਚ ਭਰ ਕੇ ਭੇਜੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਫ਼ਰਜ਼ ਤਾਂ ਲੋਕਾਂ ਦੀਆਂ ਚੁਣੀਆਂ ਹੋਈਆਂ ਸਮੇਂ ਦੀਆਂ ਸਰਕਾਰਾਂ ਦਾ ਬਣਦਾ ਹੈ ਕਿ ਉਹ ਔਖੇ ਸਮੇਂ 'ਚ ਕੁਦਰਤੀ ਆਫ਼ਤਾਂ ਵਿਭਾਗ ਨੂੰ ਨਿਰਦੇਸ਼ ਦੇ ਕੇ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਪਰ ਇਸ ਦੇ ਉਲਟ ਸਰਕਾਰਾਂ ਹੀ ਜਾਣ ਬੁੱਝ ਕੇ ਨਹਿਰਾਂ ਬੰਦ ਕਰਕੇ ਹੜ੍ਹ ਲਿਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਨਹਿਰਾਂ ਬੰਦ ਕਰਨ ਨਾਲ ਦਰਿਆਈ ਪਾਣੀਆਂ 'ਚ ਵਾਧਾ ਕਰਕੇ ਜਾਣ ਬੁੱਝ ਕੇ ਹੜ੍ਹਾਂ ਦੀ ਸਥਿਤੀ ਪੈਦਾ ਕੀਤੀ ਗਈ ਹੈ ਅਤੇ ਸਰਕਾਰ ਵਲੋਂ ਨਦੀਆਂ ਨਾਲਿਆਂ ਦੀ ਸਫ਼ਾਈ ਲਈ ਰੱਖਿਆ ਪੈਸਾ ਹੜੱਪ ਹੋ ਜਾਣਾ ਵੀ ਜਾਂਚ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਇਸੇ ਲਈ ਜਥੇਬੰਦੀ ਦਾ ਨਾਹਰਾ ਹੈ ਕਿ 'ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ' | ਇਸ ਮੌਕੇ ਪਿੰਡ ਜੰਗੀਰਾਣਾ ਦੇ ਸਰਪੰਚ, ਮਨਦੀਪ ਸਿੰਘ, ਬਲਜੀਤ ਸਿੰਘ ਮੈਂਬਰ, ਜਸਪਾਲ ਸਿੰਘ ਗੋਗਾ, ਕਲੱਬ ਪ੍ਰਧਾਨ ਸੁਲਿੰਦਰ ਸਿੰਘ, ਜੀਤ ਸਿੰਘ ਮਹਿਲ, ਨਿਰਮਲ ਸਿੰਘ ਨਿੰਮਾ, ਜੱਗਾ ਸਿੰਘ ਸਰਵਾਣਾ, ਲਛਮਣ ਸਿੰਘ ਸੀੜਾ, ਰੁਪਿੰਦਰ ਸਿੰਘ, ਮਨਵੀਰ ਸਿੰਘ, ਮੁੰਦਰੀ ਫੌਜੀ, ਜਸ਼ਨ ਸਿੰਘ,ਵਰਿੰਦਰ ਸਿੰਘ, ਜਗਮੋਹਨ ਸਿੰਘ ਅਤੇ ਰਾਜੂ ਸਿੰਘ ਮਿਸਤਰੀ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਦੇਣ ਲਈ ਪਿੰਡ ਕੋਟਗੁਰੂ ਦੇ ਨੌਜਵਾਨ ਰਵਾਨਾ ਅਗਲੀ ਖ਼ਬਰ ਬੈਂਕਾਂ ਦੇ ਬਾਹਰ ਰੱਖੇ ਵੱਡੇ ਜਨਰੇਟਰ ਬਣੇ ਨਗਰ ਨਿਗਮ ਦੇ ਗਲੇ ਦੀ ਹੱਡੀ
Ad Position 24
No active advertisement