ਸੰਗਤ ਮੰਡੀ 1 ਸਤੰਬਰ (ਸੁਖਤੇਜ ਧਾਲੀਵਾਲ)-ਰਾਵੀ ਦਰਿਆ ਦੇ ਪਾਣੀ ਨਾਲ ਸਰਹੱਦੀ ਖੇਤਰ 'ਚ ਆਏ ਭਿਆਨਕ ਹੜ੍ਹਾਂ ਤੋਂ ਪੀੜ੍ਹਤ ਪਰਿਵਾਰਾਂ ਦੀ ਮੱਦਦ ਲਈ ਅੱਜ ਪਿੰਡ ਕੋਟਗੁਰੂ ਦੇ ਨੌਜਵਾਨ ਆਪਣੇ ਟਰੈਕਟਰ ਟਰਾਲੀਆਂ ਰਾਹੀਂ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਏ ਹਨ | ਪਿੰਡ ਦੇ ਪੰਚ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੋਕਾਂ ਦੇ ਸਾਂਝੇ ਉਦਮ ਨਾਲ ਪਿੰਡ ਦੇ ਦੋ ਦਰਜਨ ਨੌਜਵਾਨ ਆਪਣੇ ਟਰੈਕਟਰ-ਟਰਾਲੀਆਂ 'ਚ ਹੜ੍ਹਾਂ ਤੋਂ ਪੀੜ੍ਹਤ ਪਰਿਵਾਰਾਂ ਲਈ ਆਟੇ ਦੀਆਂ ਥੈਲੀਆਂ, ਸੁੱਕੀਆਂ ਦਾਲਾਂ, ਅਚਾਰ, ਸੁੱਕਾ ਦੁੱਧ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਪਿਆਜ, ਆਲੂ ਅਤੇ ਪਸ਼ੂਆਂ ਲਈ ਫੀਡ ਦੀਆਂ ਬੋਰੀਆਂ ਭਰਕੇ ਵੰਡਣ ਲਈ ਗਏ ਹਨ | ਉਨ੍ਹਾਂ ਦੱਸਿਆ ਕਿ ਉਹ ਰਾਵੀ ਦਰਿਆ ਦੀ ਮਾਰ ਹੇਠ ਆਏ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਖੇਤਰ ਦੇ ਲੋਕਾਂ ਨੂੰ ਇਹ ਸਮੱਗਰੀ ਵੰਡਣਗੇ | ਇਸ ਮੌਕੇ ਸਮਾਜ ਸੇਵੀ ਬਲਜੀਤ ਸਿੰਘ, ਹਰਗੋਬਿੰਦ ਸਿੰਘ ਖਾਲਸਾ, ਸੁਖਮੰਦਰ ਸਿੰਘ, ਨਿਰਮਲ ਸਿੰਘ, ਗੁਰਚੇਤ ਸਿੰਘ, ਲਾਲ ਸਿੰਘ ਖਾਲਸਾ, ਕਾਲਾ ਸਿੰਘ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |