02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹਰਸਿਮਰਤ ਕੌਰ ਬਾਦਲ ਨੇ ਅਕਾਲੀ ਆਗੂ ਜਗਰੂਪ ਸਿੰਘ ਸੰਗਤ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਗਹਿਰੀ ਬੁੱਟਰ ਵਿਖੇ ਵੀ ਅਕਾਲੀ ਪਰਿਵਾਰਾਂ ਨਾਲ ਦੁੱਖ ਵੰਡਾਇਆ

Ad Position 21
No active advertisement
ਅਜੀਤ ਡੈਸਕ 02-09-2025
ਸੰਗਤ ਮੰਡੀ, 1 ਸਤੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਦੀ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਅਕਾਲੀ ਆਗੂ ਜਗਰੂਪ ਸਿੰਘ ਸੰਗਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ | ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਪਹੁੰਚ ਕੇ ਬੀਬੀ ਬਾਦਲ ਵਲੋਂ ਉਨ੍ਹਾਂ ਦੀ ਮਾਤਾ ਜਸਵੀਰ ਕੌਰ, ਧਰਮਪਤਨੀ ਸ਼ਮਿੰਦਰ ਕੌਰ, ਪੁੱਤਰ ਗੁਰਸਿਮਰਨ ਸਿੰਘ ਸਿੱਧੂ, ਨੂੰ ਹ ਕਰਨਵੀਰ ਕੌਰ ਅਤੇ ਬੇਟੀ ਰਮਣੀਕ ਕੌਰ ਨਾਲ ਦੁੱਖ ਸਾਂਝਾ ਕੀਤਾ | ਇਸ ਦੌਰਾਨ ਬੀਬੀ ਬਾਦਲ ਵਲੋਂ ਪਿੰਡ ਗਹਿਰੀ ਬੁੱਟਰ ਵਿਖੇ ਵੀ ਅਕਾਲ ਚਲਾਣਾ ਕਰ ਗਏ ਅਕਾਲੀ ਆਗੂ ਗੁਰਤੇਜ ਸਿੰਘ ਫੌਜੀ ਅਤੇ ਗੁਰਦੀਪ ਕੌਰ ਪਤਨੀ ਸਤਵੰਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਦਾ ਦੁੱਖ ਵੰਡਾਇਆ | ਇਸ ਮੌਕੇ ਉਨ੍ਹਾਂ ਦੇ ਨਾਲ ਗੁਰਚਰਨ ਸਿੰਘ, ਬਠਿੰਡਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਕਲਿਆਣ, ਅਕਾਲੀ ਆਗੂ ਮੈਂਬਰ ਸਿੰਘ ਮਛਾਣਾ, ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ, ਸਰਕਲ ਪ੍ਰਧਾਨ ਜਗਸੀਰ ਸਿੰਘ ਬੱਲੂਆਣਾ, ਰਾਜਿੰਦਰ ਸਿੰਘ ਸਰਪੰਚ ਸੰਗਤ ਕਲਾਂ, ਗੁਰਜੀਤ ਸਿੰਘ ਸਰਪੰਚ ਗਹਿਰੀ ਬੱੁਟਰ, ਗੇਜਾ ਸਿੰਘ ਸਰਪੰਚ ਕੋਠੇ ਸੰਗਤ, ਰਿਟਾ. ਇੰਸਪੈਕਟਰ ਮੱਖਣ ਸਿੰਘ ਫੁੱਲੋ ਮਿੱਠੀ, ਹਰਵਿੰਦਰ ਸਿੰਘ ਨਾਟੀ ਮੈਡੀਕਲ, ਹਰਪਾਲ ਸਿੰਘ ਸਿੱਧੂ, ਰਛਪਾਲ ਸਿੰਘ ਸਿੱਧੂ, ਕੌਂਸਲਰ ਅਮਰਜੀਤ ਸ਼ਰਮਾ, ਜਗਦੇਵ ਸਿੰਘ ਪ੍ਰਧਾਨ, ਇਕਬਾਲ ਸਿੰਘ ਮਛਾਣਾ, ਰਮਨਦੀਪ ਸਿੰਘ ਮਛਾਣਾ ਅਤੇ ਬੂਟਾ ਸਿੰਘ ਮਛਾਣਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਬਜ਼ੁਰਗ ਨੇ ਕੁਰਸੀ 'ਤੇ ਬੈਠੇ ਹੀ ਤਿਆਗੇ ਪ੍ਰਣ ਅਗਲੀ ਖ਼ਬਰ ਡੀ. ਸੀ. ਵਲੋਂ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦੀ ਕੀਤੀ ਅਪੀਲ...
Ad Position 24
No active advertisement