02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

-ਮੌੜ ਸੀਵਰੇਜ ਮਾਮਲਾ- ਸਰਕਾਰ ਨੇ ਹਾਈ ਕੋਰਟ ਤੋਂ 15 ਦਿਨ ਦਾ ਸਮਾਂ ਮੰਗਿਆ

Ad Position 21
No active advertisement
ਅਜੀਤ ਡੈਸਕ 02-09-2025
ਮੌੜ ਮੰਡੀ, 1 ਸਤੰਬਰ (ਕਮਾਲੂ): ਮੌੜ ਸੀਵਰੇਜ ਦੇ ਸੰਬੰਧ ਵਿਚ ਮਨਿੰਦਰ ਸਿੰਘ ਸੇਖੋਂ ਵਲੋਂ ਲਗਾਈ ਗਈ ਜਨ ਹਿੱਤ ਪਟੀਸ਼ਨ ਦੇ ਸੰਬੰਧ ਵਿਚ ਸੀਵਰੇਜ ਵਿਭਾਗ ਤੇ ਕਾਰਜ ਸਾਧਕ ਅਫ਼ਸਰ ਵਲੋਂ ਹਾਈਕੋਰਟ ਅਦਾਲਤ ਅੰਦਰ ਸੀਵਰੇਜ ਦੀਆਂ ਪਾਈਪਾਂ ਪਾਉਣ ਅਤੇ ਰਿਪੇਅਰ ਦਾ ਕੰਮ ਮੁਕੰਮਲ ਕਰਨ ਲਈ 15 ਦਿਨਾਂ ਦਾ ਸਮਾਂ ਮੰਗਿਆ ਹੈ | ਜਿਸ ਦੀ ਜਾਣਕਾਰੀ ਮਨਿੰਦਰ ਸਿੰਘ ਸੇਖੋਂ ਵਲੋਂ ਇੱਕ ਪੈੱ੍ਰਸ ਕਾਨਫ਼ਰੰਸ ਕਰਕੇ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਹਲਕੇ ਦੇ ਵਿਧਾਇਕ ਵਲੋਂ ਮੰਡੀ ਨਿਵਾਸੀਆਂ ਨੂੰ ਗੁਮਰਾਹ ਕੀਤਾ ਗਿਆ ਕਿ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਵਾਲੀਆਂ ਪਾਈਪਾਂ ਦਾ ਕੰਮ ਮੁਕੰਮਲ ਹੋ ਗਿਆ ਅਤੇ ਉਨ੍ਹਾਂ ਵਲੋਂ 18 ਅਗਸਤ ਨੂੰ ਉਦਘਾਟਨ ਵੀ ਕੀਤਾ ਗਿਆ ਜਦਕਿ ਉਦਘਾਟਨ ਕਰਨ ਤੋਂ ਬਾਅਦ ਵੀ ਮੰਡੀ ਨਿਵਾਸੀ ਸੀਵਰੇਜ ਦੇ ਗੰਦੇ ਪਾਣੀ ਵਿਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ | ਗਲੀਆਂ ਅਤੇ ਬਜ਼ਾਰਾਂ ਅੰਦਰ ਇੱਕ ਫੁੱਟ ਤੋਂ ਲੈ ਕੇ ਦੋ ਫੁੱਟ ਤੱਕ ਗੰਦਾ ਪਾਣੀ ਖੜ੍ਹਾ ਸੀ, ਇੱਥੋਂ ਤੱਕ ਕੇ ਪੀਣ ਵਾਲੇ ਪਾਣੀ ਵਿਚ ਵੀ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ | ਜਿਸ ਨੂੰ ਲੈ ਕੇ ਮੰਡੀ ਨਿਵਾਸੀਆਂ ਵਲੋਂ ਧਰਨੇ ਲੱਗਾ ਕੇ ਰੋਸ ਮੁਜ਼ਾਹਰੇ ਕੀਤੇ ਗਏ, ਪ੍ਰੰਤੂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੋਈ ਠੋਸ ਕਾਰਵਾਈ ਨਾ ਕਰਨ ਤੇ ਉਨ੍ਹਾਂ ਵਲੋਂ ਮੰਡੀ ਨਿਵਾਸੀਆਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਇੱਕ ਪੀਆਈਐਲ ਹਾਈਕੋਰਟ ਵਿਚ ਪਾਈ ਗਈ ਸੀ | ਜਿਸ ਵਿਚ 28 ਅਗਸਤ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਣ ਉਪਰੰਤ ਨਗਰ ਕੌਂਸਲ ਮੌੜ ਦੇ ਕਾਰਜਸਾਧਕ ਅਫ਼ਸਰ ਅਤੇ ਸੀਵਰੇਜ ਵਿਭਾਗ ਵਲੋਂ ਮੰਡੀ ਅੰਦਰ ਪਾਈਪਾਂ ਪਾਉਣ ਦਾ ਕੰਮ ਮੁਕੰਮਲ ਕਰਨ ਅਤੇ ਰਿਪੇਅਰ ਕਰਨ ਲਈ 15 ਦਿਨਾਂ ਦਾ ਹੋਰ ਸਮਾਂ ਮੰਗਿਆ ਹੈ | ਮਨਿੰਦਰ ਸੇਖੋਂ ਨੇ ਸੀਵਰੇਜ ਦੇ ਗੰਦੇ ਪਾਣੀ ਦੀਆਂ ਨਿਕਾਸੀ ਲਈ ਪਾਈਆਂ ਗਈਆਂ ਪਾਈਪਾਂ ਦੀ ਸੀਬੀਆਈ ਜਾਂ ਕਿਸੇ ਹੋਰ ਉੱਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਕਿਉਂਕਿ ਜੋ ਪਾਈਪਾਂ ਪਾਈਆਂ ਗਈਆਂ ਹਨ ਉਹ ਕਈ ਥਾਵਾਂ ਤੋਂ ਲੀਕ ਹਨ | ਉਨ੍ਹਾਂ ਕਿਹਾ ਕਿ ਪਾਈਪਾਂ ਪਾਉਣ ਤੋਂ ਬਾਅਦ ਠੇਕੇਦਾਰ ਵਲੋਂ ਮਿੱਟੀ ਵੀ ਠੀਕ ਢੰਗ ਨਾਲ ਨਹੀਂ ਪਾਈ ਗਈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਸੀਵਰੇਜ ਦਾ ਐਸਟੀਪੀ ਪਲਾਂਟ ਹੈ ਉਹ ਵੀ ਬਹੁਤ ਪੁਰਾਣਾ ਅਤੇ ਖਸਤਾ ਹਾਲਤ ਵਿਚ ਹੈ |
Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਸਿੱਧੂ ਲੈਕਚਰਾਰ ਜੌਗਰਫ਼ੀ 31 ਸਾਲ ਦੀ ਬੇਦਾਗ਼ ਸੇਵਾ ਉਪਰੰਤ ਹੋਏ ਸੇਵਾਮੁਕਤ ਅਗਲੀ ਖ਼ਬਰ ਹੜ੍ਹ ਪੀੜਤਾਂ ਦੇ ਬਚਾਅ ਤੇ ਆਰਥਿਕ ਸਹਾਇਤਾ ਲਈ ਬਾਲਿਆਂਵਾਲੀ ਵਾਸੀਆਂ ਨੇ ਚੁੱਕਿਆ ਬੀੜਾ
Ad Position 24
No active advertisement