02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਨਜੀਤ ਸਿੰਘ ਸਿੱਧੂ ਲੈਕਚਰਾਰ ਜੌਗਰਫ਼ੀ 31 ਸਾਲ ਦੀ ਬੇਦਾਗ਼ ਸੇਵਾ ਉਪਰੰਤ ਹੋਏ ਸੇਵਾਮੁਕਤ

Ad Position 21
No active advertisement
ਅਜੀਤ ਡੈਸਕ 02-09-2025
ਬਠਿੰਡਾ, 1 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ ਜੌਗਰਫੀ ਲੈਕਚਰਾਰ ਮਨਜੀਤ ਸਿੰਘ ਸਿੱਧੂ 31 ਸਾਲ ਦੀ ਸੇਵਾ ਉਪਰੰਤ ਸੇਵਾਮੁਕਤ ਹੋ ਗਏ ਹਨ | ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਜਸਜੀਤ ਕੌਰ ਦੀ ਅਗਵਾਈ ਵਿਚ ਸਮੂਹ ਸਟਾਫ਼ ਨੇ ਪ੍ਰੋਗਰਾਮ ਕਰਕੇ ਲੈਕਚਰਾਰ ਮਨਜੀਤ ਸਿੰਘ ਸਿੱਧੂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਮਹਿੰਦਰ ਪਾਲ ਸ ਸ ਮਾਸਟਰ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਨੇ ਕਿਹਾ ਕਿ ਮਨਜੀਤ ਸਿੰਘ ਸਿੱਧੂ ਨੇ ਬੇਦਾਗ਼ ਅਤੇ ਸ਼ਾਨਦਾਰ ਸੇਵਾਵਾਂ ਸਕੂਲ ਨੂੰ ਦਿੱਤੀਆਂ | ਸਕੂਲ ਵਿਚ ਬੱਚਿਆਂ ਅਤੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ | ਉਹ ਇਕ ਮਿਹਨਤੀ, ਇਮਾਨਦਾਰ ਅਣਥੱਕ ਕੰਮ ਕਰਨ ਵਾਲੇ ਅਤੇ ਉੱਚ ਸ਼ਖਸੀਅਤ ਚੰਗੇ ਆਚਰਣ ਵਾਲੇ ਅਧਿਆਪਕ ਸਨ | ਪਿ੍ੰਸੀਪਲ ਜਸਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਇਮਾਨਦਾਰੀ, ਅਣਥੱਕ, ਕੰਮ ਪ੍ਰਤੀ ਦਿ੍ੜਤਾ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ | ਅਮਨਪ੍ਰੀਤ ਸਿੰਘ ਅਹੂਜਾ ਲੈਕਚਰਾਰ ਪੌਲ ਸਾਇੰਸ, ਹਰਪ੍ਰੀਤ ਸਿੰਘ ਪੰਜਾਬੀ ਅਧਿਆਪਕ, ਬਲਰਾਜ ਸਿੰਘ, ਸ਼ਰਨਜੀਤ ਸਿੰਘ, ਗੁਰਮੀਤ ਸਿੰਘ ਵਿਸ਼ਵਾਸ ਕਾਪਿਲ ਸ ਸ ਮਾਸਟਰ ਨੇ ਮਨਜੀਤ ਸਿੰਘ ਸਿੱਧੂ ਨਾਲ ਆਪਣੀ ਪੁਰਾਣੀ ਸਾਂਝ ਅਤੇ ਆਪਣੇ ਕਿੱਤੇ ਪ੍ਰਤੀ ਵਫ਼ਾਦਾਰ, ਇਮਾਨਦਾਰੀ ਬਿਆਨ ਕਰਦਿਆਂ ਉਨ੍ਹਾਂ ਦੀ ਲੰਮੀ ਉਮਰ, ਤੰਦਰੁਸਤੀ, ਸਿਹਤ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ | ਸਟਾਫ਼ ਵਲੋਂ ਸੋਨੇ ਦੀ ਅੰਗੂਠੀ ਅਤੇ ਹੋਰ ਤੋਹਫਿਆਂ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਮਨਜੀਤ ਸਿੰਘ ਸਿੱਧੂ ਨੇ ਸਾਰੇ ਸਟਾਫ਼ ਨੂੰ ਯਾਦਗਾਰੀ ਤੋਹਫੇ ਦੇ ਕੇ ਸਨਮਾਨਿਤ ਕੀਤਾ | ਸਟੇਜ ਸੈਕਟਰੀ ਦੀ ਭੂਮਿਕਾ ਹਰਪਿੰਦਰ ਸਿੰਘ ਅੰਗਰੇਜ਼ੀ ਮਾਸਟਰ ਨੇ ਬਾਖੂਬੀ ਨਿਭਾਈ | ਇਸ ਮੌਕੇ ਵਾਨੀਤਾ ਪੰਜਾਬੀ ਅਧਿਆਪਿਕਾ, ਮਾਨੀਸ਼ਾ ਹਿੰਦੀ ਮਿਸਟ੍ਰੈਸ, ਜਗਪ੍ਰੀਤ ਕੌਰ ਅੰਗਰੇਜ਼ੀ ਮਿਸ੍ਰਟੈਸ, ਪੂਜਾ, ਸਨਦੀਪ ਕੌਰ ਲੈਕਚਰਾਰ ਰਾਕੇਸ਼ ਕੁਮਾਰ, ਸੋਹਣ ਸਿੰਘ, ਸਪਨੀਤ ਕੌਰ, ਨੀਲਮ, ਅਮਨਪ੍ਰੀਤ ਸਿੰਘ ਅਹੂਜਾ, ਜਸ਼ਨ ਕੁਮਾਰ, ਬਲਰਾਜ ਸਿੰਘ ਯੋਗੇਸ਼ ਕੁਮਾਰ, ਵਿਸ਼ਵਾਸ ਕਾਪਿਲ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਹਰਪਿੰਦਰ ਸਿੰਘ, ਸ਼ਰਨਜੀਤ ਸਿੰਘ, ਰਮਨਦੀਪ ਸਿੰਘ, ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਭਾਦੋਂ ਦੀ ਝੜੀ ਨੇ ਗ਼ਰੀਬਾਂ ਦੇ ਚੁੱਲੇ੍ਹ ਕੀਤੇ ਠੰਢੇ ਅਗਲੀ ਖ਼ਬਰ -ਮੌੜ ਸੀਵਰੇਜ ਮਾਮਲਾ- ਸਰਕਾਰ ਨੇ ਹਾਈ ਕੋਰਟ ਤੋਂ 15 ਦਿਨ ਦਾ ਸਮਾਂ ਮੰਗਿਆ
Ad Position 24
No active advertisement