15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਜੈ ਦੁਰਗਾ ਸ਼ਕਤੀ ਮੰਦਰ ਵਿਖੇ ਨੌਵੀਂ ਦੀ ਚੌਕੀ ਮਨਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮਹਿਰਾਜ, 2 ਸਤੰਬਰ (ਸੁਖਪਾਲ ਮਹਿਰਾਜ)-ਲੋਹ ਟਿੱਲਾ ਬਾਬਾ ਰੂਪ ਰਾਮ ਪ੍ਰਬੰਧਕ ਕਮੇਟੀ ਵਲੋਂ ਪ੍ਰਾਚੀਨ ਜੈ ਦੁਰਗਾ ਸ਼ਕਤੀ ਮੰਦਰ ਮਹਿਰਾਜ ਵਿਖੇ ਨੌਵੀਂ ਦੀ ਚੌਕੀ ਧੂਮਧਾਮ ਨਾਲ ਮਨਾਈ ਗਈ, ਜਿਸ ਵਿਚ ਸੰਗਤਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ | ਮਾਤਾ ਬਿਮਲਾ ਦੇਵੀ ਉਭੇ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਭਗਤਾਂ ਨੂੰ ਹਰ ਸਮੇਂ ਸਿਮਰਨ, ਸੇਵਾ, ਲੋੜਵੰਦਾਂ ਦੀ ਮੱਦਦ ਕਰਨ ਲਈ ਪ੍ਰੇਰਿਤ ਕੀਤਾ | ਕਿ੍ਸ਼ਨ ਮੰਡਲੀ ਰਾਮਪੁਰਾ ਅਤੇ ਭੋਜਰਾਜ ਬਿੱਟੂ ਤੇ ਯਸ਼ ਢੀਂਗਰਾ ਨੇ ਮਾਤਾ ਦੀਆਂ ਭੇਟਾਂ ਸੁਣਾਕੇ ਸਭ ਨੂੰ ਝੂਮਣ ਲਾ ਦਿੱਤਾ | ਉਕਤ ਕਮੇਟੀ ਦੇ ਪ੍ਰਧਾਨ ਮੁਨੀਸ਼ ਕੁਮਾਰ ਨੇ ਵਿਚਾਰ ਸਾਂਝੇ ਕਰਦਿਆਂ ਸਭਨਾਂ ਦਾ ਧੰਨਵਾਦ ਕੀਤਾ ਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪਿੰਕੀ ਭੂਆ ਰਾਮਪੁਰਾ, ਇੰਸਪੈਕਟਰ ਹਰਨੇਕ ਸਿੰਘ, ਹੈਪੀ ਸਿੰਗਲਾ, ਤੋਤਾ ਰਾਮ, ਅੰਮਿ੍ਤਪਾਲ ਸਿੰਘ, ਅਮਰੀਕ ਸਿੰਘ ਹਲਵਾਈ, ਰਮੇਸ਼ ਰਾਜਸਥਾਨੀ, ਹਰਭਜਨ ਸਿੰਘ, ਹਰਭਗਵਾਨ ਸ਼ਰਮਾ, ਪੁਜਾਰੀ ਹੇਮੰਤ ਸ਼ਰਮਾ, ਵਿਕਾਸ ਭਗਤਾ, ਸੇਠ ਰਾਜਪਾਲ, ਕੇਵਲ ਸਿੰਘ, ਕਾਲਾ ਸਿੰਘ, ਕਰਨ ਸ਼ਰਮਾ, ਜੱਗਾ ਸ਼ਰਮਾ, ਜੋਸ਼ੀ, ਬਿੱਟੂ ਅਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗਿਆਨਾ ਵਿਖੇ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਮਾਂ-ਧੀ ਜ਼ਖ਼ਮੀ <br/> ਅਗਲੀ ਖ਼ਬਰ ਇੱਛਾਪੂਰਤੀ ਮੰਦਰ ਮਹਿਰਾਜ ਵਿਖੇ 13ਵਾਂ ਵਿਸ਼ਾਲ ਜਾਗਰਣ ਤੇ ਮੇਲਾ ਕਰਵਾਇਆ <br/>
Ad Position 24