15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮੁੱਖ ਮੰਤਰੀ ਦਫ਼ਤਰ ਵਲੋਂ ਕਾਰਵਾਈ ਕਰਨ ਦੀ ਹਦਾਇਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਬਾਲਿਆਂਵਾਲੀ, 2 ਸਤੰਬਰ (ਪੱਤਰ ਪ੍ਰੇਰਕ)-ਪਿਛਲੇ ਦਿਨੀਂ ਬਾਲਿਆਂਵਾਲੀ ਵਿਖੇ ਰਾਮ ਲੀਲ੍ਹਾ ਗਰਾਉਂਡ 'ਚ ਲੱਗੇ ਬੋਹੜ ਦੇ ਸੰਘਣੇ ਤੇ ਛਾਂਦਾਰ ਪੁਰਾਤਨ ਦਰੱਖਤ ਦੇ ਟਾਹਣਿਆਂ ਨੂੰ ਵੱਢਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ, ਕਿਉਂਕਿ ਦਰੱਖਤ ਵੱਢਣ ਵਾਲੀ ਧਿਰ ਨੇ ਪੰਚਾਇਤ ਕੋਲ ਲਿਖਤੀ ਮੰਨਿਆ ਸੀ ਕਿ ਅਸੀਂ ਬੋਹੜ ਦਾ ਦਰੱਖਤ ਵੱਢਿਆ ਹੈ ਪ੍ਰੰਤੂ ਬੋਹੜ ਦੇ ਲਗਭਗ ਡੇਢ ਫੁੱਟ ਮੋਟੇ ਪੋਰ ਵਾਲੇ ਟਾਹਣਿਆਂ ਨੂੰ ਵੱਢਣ ਵਾਲੇ ਪਿਊ-ਪੁੱਤ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੰਚਾਇਤ ਦੋਂਵਾਂ ਪਿਊ-ਪੁੱਤਾਂ ਨੂੰ ਬਚਾਉਣ ਲਈ ਢਾਲ ਬਣ ਰਹੀ ਹੈ | ਸ਼ੋਸ਼ਲ ਵਰਕਰ ਤੇ ਰਾਮ ਨਾਟਕ ਕਲੱਬ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕਿ ਭਾਜਪਾ ਵਰਕਰ ਬੀਰਬਲ ਦਾਸ ਅਤੇ ਉਸ ਦਾ ਪੁੱਤਰ ਸਾਹਿਲ ਕੁਮਾਰ ਵਾਸੀ ਬਾਲਿਆਂਵਾਲੀ ਜੋ ਬਜ਼ਾਰ 'ਚ ਆਪਣੀਆਂ ਦੁਕਾਨਾਂ ਦੀ ਉਸਾਰੀ ਕਰਵਾ ਰਹੇ ਹਨ ਪ੍ਰੰਤੂ ਦੁਕਾਨਾਂ ਦੇ ਸਾਹਮਣੇ ਸਟੇਜ ਕੋਲ ਪਿੰਡ ਦੀ ਸਾਬਕਾ ਪੰਚਾਇਤ ਅਤੇ ਪਤਵੰਤਿਆਂ ਵਲੋਂ ਕਈ ਦਹਾਕੇ ਪਹਿਲਾਂ ਲਗਾਏ ਗਏ ਵਿਸ਼ਾਲ ਗੋਲਘੇਰੇ ਵਾਲੇ ਬੋਹੜ ਦੇ ਦਰੱਖਤ ਦੇ ਮੋਟੇ ਟਾਹਣਿਆਂ ਨੂੰ ਉਕਤ ਵਿਅਕਤੀਆਂ ਨੇ 12 ਜਲਾਈ 2025 ਨੂੰ ਕਿਸੇ ਮਜ਼ਦੂਰ ਤੋਂ ਵੱਢਵਾ ਕੇ ਗੋਲਘੇਰਾ ਤਬਾਹ ਕਰ ਦਿੱਤਾ, ਸਿਰਫ਼ ਇਸ ਲਈ ਕਿ ਉਨ੍ਹਾਂ ਦੀਆਂ ਦੁਕਾਨਾਂ ਬਾਲਿਆਂਵਾਲੀ ਦੇ ਬਾਜ਼ਰ 'ਚ ਦਿਖਾਈ ਨਹੀਂ ਦਿੰਦੀਆਂ ਸਨ | ਕੁਲਦੀਪ ਸ਼ਰਮਾ ਨੇ ਦੱਸਿਆ ਕਿ ਮੈਂ ਗ੍ਰਾਮ ਪੰਚਾਇਤ ਬਾਲਿਆਂਵਾਲੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਬੀਰਬਲ ਤੇ ਉਸ ਦਾ ਪੁੱਤਰ ਸਾਹਿਲ ਕੁਮਾਰ ਨੇ ਇਕ ਮਜ਼ਦੂਰ ਤੋਂ ਬੋਹੜ ਦੇ ਟਾਹਣੇ ਨੂੰ ਵੱਢਵਾਕੇ ਪੰਚਾਇਤੀ/ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਹੈ ਪ੍ਰੰਤੂ ਪੰਚਾਇਤ ਨੇ ਬਣਦੀ ਕਾਰਵਾਈ ਤਾਂ ਕੀ ਕਰਨੀ ਸੀ ਸਗੋਂ ਦਰੱਖਤ ਨੂੰ ਵੱਢਣ ਵਾਲਿਆਂ ਨੂੰ ਵਾਤਾਵਰਨ ਪ੍ਰੇਮੀ ਹੋਣ ਦਾ ਸਰਟੀਫ਼ਿਕੇਟ ਵੀ ਦੇ ਰਹੀ ਹੈ | ਇਸ ਤੋਂ ਬਾਅਦ ਮੈਂ ਮੁੱਖ ਮੰਤਰੀ ਪੰਜਾਬ ਸਰਕਾਰ, ਪੰਚਾਇਤ ਮੰਤਰੀ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਬਠਿੰਡਾ, ਬੀ.ਡੀ.ਪੀ.ਓ. ਬਲਾਕ ਰਾਮਪੁਰਾ, ਵਣ ਵਿਭਾਗ ਤੋਂ ਮੰਗ ਕੀਤੀ ਸੀ ਕਿ ਉਕਤ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਭੇਜੀਆਂ ਦਰਖਾਸਤਾਂ 'ਚੋਂ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਬੀ. ਡੀ. ਪੀ. ਓ. ਰਾਮਪੁਰਾ ਦਫ਼ਤਰ ਵਲੋਂ ਗ੍ਰਾਮ ਪੰਚਾਇਤ ਬਾਲਿਆਂਵਾਲੀ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ | ਦੱਸਣਾ ਬਣਦਾ ਹੈ ਸਰਪੰਚ ਦੇ ਪਤੀ ਬਲਰਾਜ ਸਿੰਘ ਨੇ ਦੱਸਿਆ ਸੀ ਕਿ ਬੀਰਬਲ ਦਾਸ ਨੇ ਪੰਚਾਇਤ ਕੋਲ ਲਿਖਤੀ ਰੂਪ 'ਚ ਮੰਨਿਆ ਹੈ ਕਿ ਦਰੱਖਤ ਦੇ ਟਾਹਣੇ ਵੱਢੇ ਹਨ | ਕੁਲਦੀਪ ਸ਼ਰਮਾ ਨੇ ਉੱਚ ਅਧਿਕਾਰੀਆਂ ਨੂੰ ਮੁੜ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜ੍ਹਤਾਲ ਕਿਸੇ ਕਾਬਲ ਅਧਿਕਾਰੀ ਤੋਂ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਦਰੱਖਤ ਨੂੰ ਵੱਢਣ ਵਾਲਿਆਂ ਨੇ ਕਿਹਾ ਕਿ ਅਸੀਂ ਸਾਰਾ ਕੁੱਝ ਸਰਪੰਚ ਨੂੰ ਦੱਸ ਦਿੱਤਾ ਹੈ | ਬੀ. ਡੀ. ਪੀ. ਓ. ਦਫ਼ਤਰ ਬਲਾਕ ਰਾਮਪੁਰਾ ਨੇ ਕਿਹਾ ਕਿ ਇਸ ਦੀ ਪੜ੍ਹਤਾਲ ਦਫ਼ਤਰ ਦੀ ਨਿਗਰਾਨੀ ਹੇਠ ਕਰਵਾਈ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੋਰੋਨਾ ਵਲੰਟੀਅਰਾਂ ਵਲੋਂ ਹੜ੍ਹ ਪੀੜਤਾਂ ਲਈ ਦਵਾਈਆਂ ਦੀ ਸੇਵਾ <br/> ਅਗਲੀ ਖ਼ਬਰ ਕੋਠੇ ਨੱਥਾ ਸਿੰਘ ਵਾਲਾ ਵਿਖੇ ਮਜ਼ਦੂਰ ਦੇ ਘਰ ਦੀ ਛੱਤ ਡਿਗੀ <br/>
Ad Position 24