15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤਾਂ ਦੀ ਮਦਦ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੁਫ਼ਤ ਦਵਾਈਆਂ ਦੀ ਕੀਤੀ ਜਾਵੇਗੀ ਸੇਵਾ-ਢਿੱਲੋਂ ਜ਼ਿਲ੍ਹਾ ਚੇਅਰਮੈਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਸੀਂਗੋ ਮੰਡੀ, 2 ਸਤੰਬਰ (ਲਕਵਿੰਦਰ ਸ਼ਰਮਾ): ਹੁਣ ਕਸਬੇ ਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਤੇ ਉਹ ਹੜ੍ਹ ਪੀੜਤਾਂ ਲਈ ਮੁਫ਼ਤ ਦਵਾਈਆਂ ਦੀ ਸੇਵਾ 3 ਸਤੰਬਰ ਨੂੰ ਫ਼ਾਜ਼ਿਲਕਾ ਖੇਤਰ ਵਿਚ ਕਰਨਗੇ | ਇਸ ਸੰਬੰਧੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਡਾ: ਮੱਘਰ ਸਿੰਘ ਕੌਰੇਆਣਾ ਅਤੇ ਜ਼ਿਲ੍ਹਾ ਚੇਅਰਮੈਨ ਡਾ: ਰਾਜਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਯੂਨੀਅਨ ਦੇ ਸਾਥੀਆਂ ਨੇ ਫ਼ੈਸਲਾ ਕੀਤਾ, ਕਿ ਹੜ੍ਹ ਖੇਤਰਾਂ ਵਿਚ ਦਵਾਈ ਦੀ ਬਹੁਤ ਲੋੜ ਹੈ, ਜਿਸ ਨੂੰ ਦੇਖਦਿਆਂ ਹੋਇਆਂ ਭਾਵੇ ਹੋਰ ਖੇਤਰਾਂ ਵਿਚ ਸਾਡੀ ਜਥੇਬੰਦੀ ਦੇ ਆਗੂ ਡਟੇ ਹੋਏ ਹਨ ਤੇ ਹੁਣ ਇਲਾਕੇ ਦੇ ਡਾਕਟਰਾਂ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਡਾ: ਜਸਵਿੰਦਰ ਕਾਲਖ ਸੂਬਾ ਪ੍ਰਧਾਨ ਤੇ ਰਣਜੀਤ ਸਿੰਘ ਰਾਣਾ ਜਨ: ਸਕੱ: ਦੇ ਦਿਸ਼ਾ ਨਿਰਦੇਸ਼ਾਂ 'ਤੇ ਦਵਾਈਆਂ ਦੀ ਮੁਫ਼ਤ ਸੇਵਾ ਫ਼ਾਜ਼ਿਲਕਾ ਇਲਾਕੇ ਵਿਚ ਕੀਤੀ ਜਾਵੇਗੀ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਤੇ 3 ਸਤੰਬਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਰਾਤ ਤੱਕ ਹੜ੍ਹ ਪੀੜਤ ਖੇਤਰਾਂ ਵਿਚ ਮੁਫ਼ਤ ਦਵਾਈਆਂ ਵੰਡੀਆਂ ਜਾਣਗੀਆਂ, ਜਿਸ ਲਈ ਉਨ੍ਹਾਂ ਪਿੰਡਾਂ ਦੇ ਡਾਕਟਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਕੋਰੋਨਾ ਕਾਲ 'ਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਅੱਗੇ ਹੋ ਕੇ ਕੰਮ ਕੀਤਾ ਸੀ, ਉਸੇ ਤਰ੍ਹਾਂ ਹੀ ਹੁਣ ਸਾਡੇ ਸਾਥੀਆਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਕੁਲਵੀਰ ਸਿੰਘ ਤਰਖਾਣ ਵਾਲਾ ਸਾਬਕਾ ਬਲਾਕ ਪ੍ਰਧਾਨ, ਡਾ: ਗੁਰਸੇਵਕ ਲਹਿਰੀ, ਜਗਸੀਰ ਸਿੰਘ ਮਾਨ, ਕੁਲਦੀਪ ਡਿਖ, ਲੱਖਾ ਤਰਖਾਣ ਵਾਲਾ, ਗੁਰਪ੍ਰੀਤ ਸਿੰਘ ਤਲਵੰਡੀ, ਕੁਲਦੀਪ ਸਿੰਘ, ਜਸਪ੍ਰੀਤ ਨਥੇਹਾ, ਚਰਨਜੀਤ ਜੋਧਪੁਰ, ਡਾ: ਮਨੀ ਗਿਆਨਾ, ਪਰਚਾਵਾ ਨੱਤ, ਹਰਮੀਤ ਸ਼ਰਮਾ, ਜਗਸੀਰ ਸਿੰਘ ਤਲਵੰਡੀ, ਗੁਰਵਿੰਦਰ ਗੁਰੂਸਰ, ਲੱਖਾ ਜੱਜਲ, ਅਰਜਨ ਸਿੰਘ, ਚਰਨਜੀਤ ਸਿੰਘ ਬੁਰਜ ਸੇਮਾ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਪ੍ਰੀਤ ਕੌਰ ਨੇ ਹਮਾਇਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਹੜ੍ਹ ਪੀੜਤਾਂ ਦੇ ਨਾਲ ਖੜ੍ਹਾ ਹੈ-ਜੱਗਾ ਕਲਿਆਣ <br/> ਅਗਲੀ ਖ਼ਬਰ ਹੜ੍ਹਾਂ ਤੋਂ ਪੰਜਾਬ ਨੂੰ ਉਭਾਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਅਰਦਾਸ <br/>
Ad Position 24