12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ ਹੜ੍ਹ ਪੀੜਤਾਂ ਦੀ ਸੇਵਾ ਲਈ ਬੀਬੀਆਂ ਆਈਆਂ ਅੱਗੇ <br/>

Ad Position 21
No active advertisement
ਹੜ੍ਹ ਪੀੜਤ ਅÏਰਤਾਂ ਤੇ ਬੱਚਿਆਂ ਲਈ ਸੈਨੇਟਰੀ ਪੈਡ ਤੇ ਡਾਈਪਰਾਂ ਦੀ ਪੈਕਿੰਗ ਕਰਨ ਸਮੇਂ ਗੱਲਬਾਤ ਕਰਦੇ ਹੋਈ ਸੁਸਾਇਟੀ ਪ੍ਰਧਾਨ ਹਰਗੋਬਿੰਦ ਕੌਰ | ਅਜੀਤ ਤਸਵੀਰ <br/> 04-09-2025
ਬਠਿੰਡਾ, 3 ਸਤੰਬਰ (ਅਵਤਾਰ ਸਿੰਘ ਕੈਂਥ)-ਪੰਜਾਬ 'ਚ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ ਲਈ ਜਿੱਥੇ ਵੱਖ-ਵੱਖ ਸੰਸਥਾਵਾਂ, ਐਨ ਆਈ ਆਰ ਤੇ ਹੋਰਨਾਂ ਲੋਕਾਂ ਵਲੋਂ ਮੱਦਦ ਕੀਤੀ ਜਾ ਰਹੀ ਹੈ ਉੱਥੇ ਹੀ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਵਲੋਂ ਹੜ੍ਹ ਪੀੜ੍ਹਤ ਔਰਤਾਂ ਅਤੇ ਬੱਚਿਆਂ ਲਈ ਸੈਨੇਟਰੀ ਪੈਡ ਅਤੇ ਡਾਇਪਰ ਪਹੁੰਚਾਏ ਜਾ ਰਹੇ ਹਨ, ਜਿਸ ਦੀ ਪੈਕਿੰਗ ਕਰਨ ਵਾਸਤੇ ਬੀਬੀਆਂ ਲੱਗੀਆਂ ਹੋਈਆਂ ਹਨ | ਇਹ ਸਾਰੇ ਹੜ੍ਹ ਪੀੜ੍ਹਤ ਇਲਾਕਿਆਂ 'ਚ ਪਹੁੰਚਾਏ ਜਾਣਗੇ, ਜੋ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ, ਜਿੱਥੇ ਸਾਫ਼ ਸਫ਼ਾਈ ਲਈ ਬੱਚਿਆਂ ਤੇ ਅÏਰਤਾਂ ਨੂੰ ਸੈਨੇਟਰੀ ਪੈਡ ਅਤੇ ਡਾਇਪਰ ਦੀ ਜ਼ਰੂਰਤ ਹੈ | ਇਸ ਦੀ ਅਗਵਾਈ ਹਰਗੋਬਿੰਦ ਕੌਰ ਪ੍ਰਧਾਨ ਮਾਤਾ ਭਾਗ ਕੌਰ ਸੇਵਾ ਸੁਸਾਇਟੀ ਕਰ ਰਹੇ ਹਨ ਤੇ ਇਸ ਵਿਚ ਛਿੰਦਰਪਾਲ ਕੌਰ, ਅੰਮਿ੍ਤਪਾਲ ਕੌਰ, ਬਲਜੀਤ ਕੌਰ, ਗੁਰਜੀਤ ਕੌਰ, ਜਸਵੀਰ ਕੌਰ, ਕੁਲਦੀਪ ਕੌਰ ਆਦਿ ਬੀਬੀਆਂ ਸਹਿਯੋਗ ਕਰ ਰਹੀਆਂ ਹਨ | ਬੀਬੀਆਂ ਵਲੋਂ ਵੱਡੀ ਪੱਧਰ 'ਤੇ ਲੋੜੀਂਦਾ ਸਾਮਾਨ ਤੇ ਸਹਾਇਤਾ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਹੜ੍ਹ ਪੀੜ੍ਹਤਾਂ ਦੀ ਮੱਦਦ ਕੀਤੀ ਜਾ ਸਕੇ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਸ ਵਕਤ ਪੰਜਾਬ 'ਤੇ ਬਹੁਤ ਹੀ ਮਾੜਾ ਸਮਾਂ ਚੱਲ ਰਿਹਾ ਹੈ | ਹੜ੍ਹਾਂ ਕਾਰਨ ਲੋਕਾਂ ਦੇ ਘਰ ਢਹਿ-ਢੇਰੀ ਹੋ ਗਏ, ਫ਼ਸਲਾਂ ਮਾਰੀਆਂ ਗਈਆਂ | ਅਜਿਹੇ 'ਚ ਸਾਨੂੰ ਸਾਰਿਆਂ ਨੂੰ ਹੜ੍ਹ ਪੀੜ੍ਹਤ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਹੜ੍ਹ ਪੀੜ੍ਹਤਾਂ ਨੂੰ ਥੋੜ੍ਹਾ ਸਹਾਰਾ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਦੀਪ ਇੰਸਟੀਚਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸ ਲਹਿਰਾ ਮੁਹੱਬਤ ਵਿਖੇ ਬੂਟੇ ਲਗਾਏ <br/> ਅਗਲੀ ਖ਼ਬਰ ਸੀ.ਐਚ.ਸੀ. ਮਹਿਰਾਜ ਵਿਖੇ ਨਵੀਂ ਤਕਨੀਕ ਵਾਲੀ ਟੈੱਸਟ ਮਸ਼ੀਨ ਸਥਾਪਤ <br/>
Ad Position 24