12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੀ.ਐਚ.ਸੀ. ਮਹਿਰਾਜ ਵਿਖੇ ਨਵੀਂ ਤਕਨੀਕ ਵਾਲੀ ਟੈੱਸਟ ਮਸ਼ੀਨ ਸਥਾਪਤ <br/>

Ad Position 21
No active advertisement
ਸੀ.ਐਚ.ਸੀ. ਹਸਪਤਾਲ ਮਹਿਰਾਜ ਵਿਖੇ ਨਵੀਂ ਤਕਨੀਕ ਵਾਲੀ ਟੈੱਸਟ ਮਸ਼ੀਨ ਦਾ ਉਦਘਾਟਨ ਮੌਕੇ ਸਮੂਹ ਸਟਾਫ਼ ਨਾਲ ਸ਼ਖ਼ਸੀਅਤਾਂ ਦਾ ਦਿ੍ਸ਼¢ ਤਸਵੀਰ : ਸੁਖਪਾਲ ਮਹਿਰਾਜ <br/> 04-09-2025
ਮਹਿਰਾਜ, 3 ਸਤੰਬਰ (ਸੁਖਪਾਲ ਮਹਿਰਾਜ)- ਸਥਾਨਕ ਸਿਵਲ ਹਸਪਤਾਲ ਵਿਖੇ ਆਧੁਨਿਕ ਤਕਨੀਕ ਵਾਲੀ ਇਕ ਟੈੱਸਟ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸ ਨਾਲ ਮਨੁੱਖੀ ਸਰੀਰ ਦੇ ਵੱਖ-ਵੱਖ ਟੈੱਸਟ ਜਿਵੇਂ ਕਿ ਬਲੱਡ ਪ੍ਰੈਸ਼ਰ, ਖੂਨ ਦੇ ਵੱਖ-ਵੱਖ ਟੈੱਸਟ, ਸ਼ੂਗਰ ਦੇ ਟੈੱਸਟ, ਈ.ਸੀ.ਜੀ. ਆਦਿ ਟੈੱਸਟ ਇਕੋ ਮਸ਼ੀਨ ਤੋਂ ਇੱਕੋ ਥਾਂ 'ਤੇ ਕੀਤੇ ਜਾ ਸਕਣਗੇ ਅਤੇ ਇਹ ਸਾਰੇ ਟੈੱਸਟ ਮੁਫ਼ਤ ਕੀਤੇ ਜਾਣਗੇ¢ ਇਹ ਜਾਣਕਾਰੀ ਦਿੰਦਿਆਂ ਉਕਤ ਹਸਪਤਾਲ ਦੇ ਡਾਕਟਰ ਅਮਨਦੀਪ ਕÏਰ ਨੇ ਦੱਸਿਆ ਕਿ ਨਗਰ ਵਾਸੀਆਂ ਦੀ ਸਹੂਲਤ ਲਈ ਇਹ ਮਸ਼ੀਨ ਬਹੁਤ ਸਹਾਈ ਹੋਵੇਗੀ¢ ਉਨ੍ਹਾਂ ਦੱਸਿਆ ਕਿ ਟੈੱਸਟਾਂ ਦੀ ਰਿਪੋਰਟ ਮਰੀਜ਼ ਦੇ ਮੋਬਾਇਲ ਫੋਨ 'ਤੇ ਤੁਰੰਤ ਸੰਦੇਸ਼ ਰਾਹੀਂ ਮਿਲ ਜਾਇਆ ਕਰੇਗੀ¢ ਅੱਜ ਇਸ ਮਸ਼ੀਨ ਨੂੰ ਚਾਲੂ ਕਰਨ ਉਪਰੰਤ ਟੈੱਸਟਾਂ ਦੀ ਸ਼ੁਰੂਆਤ ਵੀ ਕੀਤੀ ਗਈ¢ ਐਮ.ਵੀ.ਐਸ. ਇੰਡੀਆ ਵਲੋਂ ਅਰੋਗਿਆ ਪ੍ਰੋਜੈਕਟ ਸਰਕਾਰੀ ਮੈਡੀਕਲ ਸਿਹਤ ਸਹੂਲਤਾਂ ਤਹਿਤ ਇਹ ਮਸ਼ੀਨ ਇਥੇ ਭੇਜੀ ਗਈ ਹੈ¢ ਇਸ ਮੌਕੇ ਪਸ਼ੂਆਂ ਦੇ ਮਾਹਿਰ ਡਾਕਟਰ ਬਲਵੀਰ ਸਿੰਘ, ਸਾਬਕਾ ਐਮ.ਸੀ. ਗੁਰਚੇਤ ਸਿੰਘ ਚੇਤੀ, ਸਾਬਕਾ ਐਮ.ਸੀ. ਬਲਵੀਰ ਸਿੰਘ, ਸੇਵਾ ਮੁਕਤ ਅਧਿਆਪਕ ਹਰਚਰਨ ਸਿੰਘ, ਗੁਰਦੀਪ ਸਿੰਘ, ਹਸਪਤਾਲ ਦੇ ਸਟਾਫ਼ ਵਿਚੋਂ ਜਸਪਾਲ ਕੌਰ, ਕਰਮਜੀਤ ਕੌਰ, ਸੁਖਮਨਪ੍ਰੀਤ ਕੌਰ, ਹਰਦੀਪ ਸਿੰਘ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ 'ਚ ਹੜ੍ਹ ਪੀੜਤਾਂ ਦੀ ਸੇਵਾ ਲਈ ਬੀਬੀਆਂ ਆਈਆਂ ਅੱਗੇ <br/> ਅਗਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ ਲੁੱਟ ਖੋਹ ਕਾਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ ਦੋ ਗਿ੍ਫ਼ਤਾਰ <br/>
Ad Position 24