12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ ਲੁੱਟ ਖੋਹ ਕਾਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ ਦੋ ਗਿ੍ਫ਼ਤਾਰ <br/>

Ad Position 21
No active advertisement
ਭਗਤਾ ਭਾਈਕਾ ਵਿਖੇ ਪੰਪ ਤੋਂ ਲੁੱਟ ਖੋਹ ਕਰਨ ਦੇ ਮਾਮਲੇ ਵਿਚ ਗਿ੍ਫ਼ਤਾਰ ਕਥਿਤ ਦੋਸ਼ੀਆਂ ਨਾਲ ਐਸ.ਐਚ.ਓ. ਦਲਜੀਤ ਸਿੰਘ ਅਤੇ ਪੁਲਿਸ ਪਾਰਟੀ | ਤਸਵੀਰ : ਸੁਖਪਾਲ ਸਿੰਘ ਸੋਨੀ <br/> ਭਗਤਾ ਭਾਈਕਾ ਵਿਖੇ ਪੰਪ ਤੋਂ ਲੁੱਟ ਖੋਹ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਫੂਲ ਪ੍ਰਦੀਪ ਸਿੰਘ, ਐਸ.ਐਚ.ਓ. ਦਲਜੀਤ ਸਿੰਘ | ਤਸਵੀਰ : ਸੁਖਪਾਲ ਸਿੰਘ ਸੋਨੀ <br/> 04-09-2025
ਭਗਤਾ ਭਾਈਕਾ, 3 ਸਤੰਬਰ (ਸੁਖਪਾਲ ਸਿੰਘ ਸੋਨੀ)-ਬੀਤੀ 1 ਸਤੰਬਰ ਨੂੰ ਸ਼ਾਮ ਵਕਤ ਸ਼ਹਿਰ ਦੇ ਬਾਜਾਖਾਨਾ ਰੋਡ ਉੱਪਰ ਸਥਿਤ ਹਮਾਰਾ ਪੰਪ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਦੀ ਘਟਨਾ ਸੰਬੰਧੀ ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ- ਅੰਦਰ ਦੋ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕਰ ਲਈ ਹੈ ਤੇ ਦੋਸ਼ੀਆਂ ਪਾਸੋਂ ਮੋਟਰਸਾਈਕਲ, ਰਿਵਾਲਵਰ, ਕਾਰਤੂਸ, ਨਗਦੀ ਆਦਿ ਵੀ ਬਰਾਮਦ ਕਰ ਲਿਆ ਹੈ | ਅੱਜ ਸਥਾਨਕ ਪੁਲਿਸ ਥਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ ਐਸ ਪੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੰਪ ਉੱਪਰ ਵਾਪਰੀ ਘਟਨਾ ਸੰਬੰਧੀ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਕਥਿਤ ਦੋਸ਼ੀਆਂ ਤੱਕ ਪੁਲਿਸ ਨੇ ਪਹੁੰਚ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸੰਬੰਧੀ ਹਮਾਰਾ ਪੰਪ ਦੇ ਸੰਚਾਲਕ ਸੁਰਿੰਦਰ ਸਿੰਘ ਕੁਕੂ ਪੁੱਤਰ ਮਲਕੀਤ ਸਿੰਘ ਵਾਸੀ ਭਗਤਾ ਭਾਈਕਾ ਦੀ ਸ਼ਿਕਾਇਤ ਉੱਪਰ ਸਥਾਨਕ ਪੁਲਿਸ ਥਾਣੇ ਅੰਦਰ ਮੁਕੱਦਮਾ ਦਰਜ ਕੀਤਾ ਸੀ | ਉਨ੍ਹਾਂ ਦੱਸਿਆ ਕਿ ਭਗਤਾ ਪੁਲਿਸ ਵਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਵਿਚ ਕਥਿਤ ਦੋਸ਼ੀ ਸੁਰਿੰਦਰ ਸਿੰਘ ਵਾਸੀ ਦੁਲੇਵਾਲਾ (ਬਠਿੰਡਾ) ਹਾਲ ਆਬਾਦ ਪੰਜਗਰਾਈ (ਫ਼ਰੀਦਕੋਟ) ਅਤੇ ਸੁਖਵੀਰ ਸਿੰਘ ਵਾਸੀ ਪੱਤੀ ਕਰਮ ਚੰਦ, ਭਾਈਰੂਪਾ (ਬਠਿੰਡਾ) ਨੂੰ ਗਿ੍ਫ਼ਤਾਰ ਕਰ ਲਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਘਟਨਾ ਦੌਰਾਨ ਵਰਤਿਆ ਗਿਆ ਮੋਟਰਸਾਈਕਲ, ਰਿਵਾਲਵਰ, 6 ਜਿੰਦਾ ਕਾਰਤੂਸ, 2000 ਨਗਦੀ ਆਦਿ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਅਤੇ ਸੁਖਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ | ਕਥਿਤ ਦੋਸ਼ੀ ਸੁਰਿੰਦਰ ਸਿੰਘ ਪਿੰਡ ਦੁੱਲੇਵਾਲਾ (ਬਠਿੰਡਾ) ਦੇ ਸਰਪੰਚ ਵੀ ਰਹਿ ਚੁੱਕੇ ਹਨ | ਡੀਐਸਪੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਘਟਨਾਵਾਂ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਦਲਜੀਤ ਸਿੰਘ ਐੱਸ.ਐੱਚ.ਓ ਭਗਤਾ ਭਾਈਕਾ, ਸੁਰਿੰਦਰ ਸਿੰਘ ਏ.ਐਸ.ਆਈ ਸਮੇਤ ਪੁਲਿਸ ਮੁਲਾਜ਼ਮ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਐਚ.ਸੀ. ਮਹਿਰਾਜ ਵਿਖੇ ਨਵੀਂ ਤਕਨੀਕ ਵਾਲੀ ਟੈੱਸਟ ਮਸ਼ੀਨ ਸਥਾਪਤ <br/> ਅਗਲੀ ਖ਼ਬਰ ਟਰਾਲੇ ਨੇ ਐਕਟਿਵਾ ਸਵਾਰ ਨੂੰ ਕੁਚਲਿਆ
Ad Position 24