12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਟਰਾਲੇ ਨੇ ਐਕਟਿਵਾ ਸਵਾਰ ਨੂੰ ਕੁਚਲਿਆ

Ad Position 21
No active advertisement
ਅਜੀਤ ਡੈਸਕ 04-09-2025
ਕੋਟਫੱਤਾ, 3 ਸਤੰਬਰ (ਰਣਜੀਤ ਸਿੰਘ ਬੁੱਟਰ): ਬਠਿੰਡਾ-ਮਾਨਸਾ ਰੋਡ 'ਤੇ ਜੱਸੀ ਪੋ ਵਾਲੀ ਨਜ਼ਦੀਕ ਸੁਸਾਂਤ ਸਿਟੀ-2 ਸਾਹਮਣੇ ਇੱਕ ਟਰਾਲੇ ਤੇ ਐਕਟਿਵਾ ਦੇ ਦੇਰ ਸ਼ਾਮ ਵਾਪਰੇ ਹਾਦਸੇ 'ਚ ਐਕਟਿਵਾ ਸਵਾਰ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਬਾਬੂ ਸਿੰਘ ਪੁੱਤਰ ਹੰਸਰਾਜ ਵਾਸੀ ਕਟਾਰ ਸਿੰਘ ਵਾਲਾ, ਜੋ ਧਾਣਕਾ ਜਾਤੀ ਨਾਲ ਸਬੰਧ ਰੱਖਦਾ ਸੀ, ਆਪਣੀ ਚਿੱਟੇ ਰੰਗ ਦੀ ਐਕਟਿਵਾ ਨੰਬਰ ਪੀ.ਬੀ-03 ਬੀ.ਐਨ 4408 'ਤੇ ਸਵਾਰ ਹੋ ਕੇ ਬਠਿੰਡਾ ਤੋਂ ਆਪਣੇ ਪਿੰਡ ਆ ਰਿਹਾ ਸੀ ਕਿ ਸੁਸਾਂਤ ਸਿਟੀ-2 ਦੇ ਸਾਹਮਣੇ ਪਿੱਛੋਂ ਤੋਂ ਆ ਰਹੇ ਟਰਾਲਾ ਚਾਲਕ ਨੇ ਟਰਾਲਾ ਐਕਟਿਵਾ 'ਤੇ ਚੜ੍ਹਾ ਦਿੱਤਾ | ਜਿਸ ਨਾਲ ਐਕਟਿਵਾ ਸਵਾਰ ਦੀ ਮੌਤ ਹੋ ਗਈ, ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਮੌਕਾ-ਏ-ਵਾਰਦਾਤ 'ਤੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਪਹੁੰਚ ਗਈ, ਜਿਨ੍ਹਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਪਹੁੰਚਾ ਕੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ ਲੁੱਟ ਖੋਹ ਕਾਰਨ ਦੇ ਦੋਸ਼ 'ਚ ਸਾਬਕਾ ਸਰਪੰਚ ਸਮੇਤ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ 25.30 ਗ੍ਰਾਮ ਹੈਰੋਇਨ ਸਮੇਤ ਔਰਤ ਸਣੇ ਤਿੰਨ ਨਸ਼ਾ ਤਸਕਰ ਗਿ੍ਫ਼ਤਾਰ
Ad Position 24