ਨਥਾਣਾ, 3 ਸਤੰਬਰ (ਗੁਰਦਰਸ਼ਨ ਲੁੱਧੜ)- ਨੇੜਲੇ ਇਤਿਹਾਸਿਕ ਪਿੰਡ ਗੰਗਾ ਦੇ ਛਿਪਦੇ ਪਾਸੇ ਵਿਸ਼ੇਸ਼ ਮੁਰੰਮਤ ਤਹਿਤ ਮੁਕੰਮਲ ਕੀਤੇ ਸੜਕ ਦੇ ਕੰਮ ਨੂੰ ਅਜੇ ਸਿਰਫ਼ ਇੱਕ ਮਹੀਨੇ ਦਾ ਸਮਾਂ ਹੀ ਮਸਾਂ ਬੀਤਿਆ ਹੈ ਕਿ ਸੜਕ ਉਪਰ ਪਾਇਆ ਹੋਇਆ ਪ੍ਰੀਮਿਕਸ ਉੁਖੜਨਾ ਵੀ ਸ਼ੁਰੂ ਹੋ ਗਿਆ ਹੈ¢ ਪਿੰਡ ਵਾਸੀਆਂ ਨੇ ਇਸ ਸੜਕ ਦਾ ਮÏਕਾ ਵਿਖਾਉਂਦਿਆਂ ਦੱਸਿਆ ਕਿ ਇਸ ਸੜਕ ਲਈ ਵਰਤੀ ਗਈ ਲੁੱਕ-ਬੱਜਰੀ ਦਾ ਮਿਆਰ ਖਰਾ ਨਹੀਂ ਜਾਪਦਾ, ਉੱਥੇ ਇਸ ਉੱਪਰ ਪ੍ਰੀਮਿਕਸ ਦੀ ਤਹਿ ਵੀ ਪਤਲੀ ਵਿਛਾਈ ਗਈ ਹੈ¢ਜਿਸ ਕਰਕੇ ਸੜਕ ਦਾ ਪ੍ਰੀਮਿਕਸ ਉਖੜਨਾ ਸ਼ੁਰੂ ਹੋ ਗਿਆ ਹੈ , ਅਜਿਹਾ ਹੋਣ ਕਰਕੇ ਸੜਕ ਵਿਚ ਜਲਦੀ ਹੀ ਖੱਡੇ ਪੈ ਜਾਣ ਦਾ ਖ਼ਦਸ਼ਾ ਹੈ¢ ਇਸ ਸੰਪਰਕ ਸੜਕ ਬਾਬਤ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਮੁਰੰਮਤ ਦੇ ਕੰਮ ਉੱਪਰ ਨਜ਼ਰਸਾਨੀ ਕਰਕੇ ਯੋਗ ਕਾਰਵਾਈ ਕੀਤੀ ਜਾਵੇ¢