16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਲਿਖਤੀ ਦਰਖਾਸਤ ਦੇ ਆਧਾਰ 'ਤੇ ਆਈਲਟਸ ਸੈਂਟਰ ਦਾ ਲਾਇਸੰਸ ਰੱਦ ਕੀਤਾ -ਜ਼ਿਲ੍ਹਾ ਮੈਜਿਸਟਰੇਟ

Ad Position 21
No active advertisement
ਅਜੀਤ ਡੈਸਕ 06-09-2025
ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਨੇ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 8 (1) ਤਹਿਤ ਐਮ ਐਸ ਇੰਟਰਨੈਸ਼ਨਲ ਇੰਗਲਿਸ਼ ਸੈਂਟਰ ਪ੍ਰਾਈਵੇਟ ਲਿਮਟਿਡ ਗਲੀ ਨੰਬਰ 9 ਅਜੀਤ ਰੋਡ ਬਠਿੰਡਾ ਦਾ ਆਈਲੈਟਸ ਸੈਂਟਰ ਲਾਇਸੰਸ ਰੱਦ ਕੀਤਾ ਹੈ | ਜਾਰੀ ਹੁਕਮ ਅਨੁਸਾਰ ਸੁਖਜੀਤ ਕੌਰ ਸੇਖੋਂ ਪੁੱਤਰੀ ਦਲਜੀਤ ਸਿੰਘ ਬਰਾੜ ਵਾਸੀ ਮਕਾਨ ਨੰਬਰ 84 ਹਾਊਸਫੈੱਡ ਕਲੋਨੀ ਨੇੜੇ ਮਿਲਕ ਪਲਾਂਟ ਬਠਿੰਡਾ ਨੂੰ ਆਈਲੈਟਸ ਇੰਸਟੀਚਿਊਟ ਨੂੰ ਲਾਇਸੰਸ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 14-08-2025 ਤੱਕ ਸੀ | ਪ੍ਰਾਰਥੀ ਵਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਹੁਣ ਉਹ ਇਹ ਕੰਮ ਨਹੀਂ ਕਰਨਾ ਚਾਹੁੰਦੀ ਅਤੇ ਉਸ ਦਾ ਲਾਇਸੰਸ ਕੈਂਸਲ ਕੀਤਾ ਜਾਵੇ | ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੈਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 8 (1) ਅਨੁਸਾਰ ਤਰੁੰਤ ਪ੍ਰਭਾਵ ਨਾਲ ਲਾਇਸੰਸ ਨੂੰ ਰੱਦ ਕਰ ਕੀਤਾ ਗਿਆ | ਹੁਕਮ ਅਨੁਸਾਰ ਫ਼ਰਮ ਜਾਂ ਸਬੰਧਿਤ ਖਿਲਾਫ਼ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜ਼ਿੰਮੇਵਾਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਰਾਮਪੁਰਾ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 51 ਹਜ਼ਾਰ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਭਾਜਪਾ 'ਤੇ ਵੋਟ ਚੋਰੀ ਦੇ ਦੋਸ਼ ਲੱਗਣ ਤੋਂ ਬਾਅਦ ਵੋਟ ਰਾਜ ਦਾ ਕੋਈ ਮਤਲਬ ਨਹੀਂ ਰਹਿ ਗਿਆ- ਜਟਾਣਾ
Ad Position 24