16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਭਾਜਪਾ 'ਤੇ ਵੋਟ ਚੋਰੀ ਦੇ ਦੋਸ਼ ਲੱਗਣ ਤੋਂ ਬਾਅਦ ਵੋਟ ਰਾਜ ਦਾ ਕੋਈ ਮਤਲਬ ਨਹੀਂ ਰਹਿ ਗਿਆ- ਜਟਾਣਾ

Ad Position 21
No active advertisement
ਅਜੀਤ ਡੈਸਕ 06-09-2025
ਰਾਮਾਂ ਮੰਡੀ, 5 ਸਤੰਬਰ (ਤਰਸੇਮ ਸਿੰਗਲਾ)- ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਵਲੋਂ ਭਾਜਪਾ ਅਤੇ ਚੋਣ ਕਮਿਸ਼ਨ 'ਤੇ ਮਿਲ ਕੇ ਵੋਟ ਚੋਰੀ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਦੇਸ਼ ਵਿਚ ਵੋਟ ਰਾਜ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ¢ ਇਹ ਬਿਆਨ ਦਿੰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਖੁਸਬਾਜ ਸਿੰਘ ਜਟਾਣਾ ਨੇ ਕਿਹਾ ਕਿ ਵੋਟ ਚੋਰੀ ਦਾ ਦੋਸ਼ ਇਕ ਗੰਭੀਰ ਮਾਮਲਾ ਹੈ ਅਤੇ ਸੰਵਿਧਾਨ ਦਾ ਉਲੰਘਣ ਵੀ ਹੈ¢ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟ ਚੋਰੀ ਦੇ ਮਾਮਲੇ ਦੀ ਸਿਰਫ਼ ਜਾਂਚ, ਵੋਟਾਂ ਦੀ ਸੁਧਾਈ ਜਾਂ ਨਵੇਂ ਸਿਰਿਓਾ ਵੋਟ ਬਣਾਉਣਾ ਸਿਰਫ਼ ਇਕ ਖਾਨਾਪੂਰਤੀ ਹੈ¢ ਸ੍ਰ.ਜਟਾਣਾ ਨੇ ਕਿਹਾ ਕਿ ਵੋਟ ਚੋਰੀ ਦੇ ਮਾਮਲੇ ਦੀ ਜਾਂਚ ਕਰਕੇ ਵੋਟ ਚੋਰੀ ਦਾ ਸਬੂਤ ਸਾਹਮਣੇ ਆਉਣ 'ਤੇ ਵੋਟ ਚੋਰੀ ਕਰਕੇ ਬਣਾਈਆਂ ਗਈਆਂ ਸਰਕਾਰਾਂ ਨੂੰ ਵੀ ਭੰਗ ਕਰਨਾ ਚਾਹੀਦਾ ਹੈ ਅਤੇ ਚੋਣ ਦੁਬਾਰਾ ਕਰਵਾਉਣੀ ਚਾਹੀਦੀ ਹੈ¢ ਸ੍ਰ.ਜਟਾਣਾ ਨੇ ਕਿਹਾ ਕਿ ਵੋਟ ਚੋਰੀ ਕਰਕੇ ਬਣੀ ਸਰਕਾਰ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ¢
Ad Position 22
No active advertisement
ਪਿਛਲੀ ਖ਼ਬਰ ਲਿਖਤੀ ਦਰਖਾਸਤ ਦੇ ਆਧਾਰ 'ਤੇ ਆਈਲਟਸ ਸੈਂਟਰ ਦਾ ਲਾਇਸੰਸ ਰੱਦ ਕੀਤਾ -ਜ਼ਿਲ੍ਹਾ ਮੈਜਿਸਟਰੇਟ ਅਗਲੀ ਖ਼ਬਰ ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਜਾਰੀ, ਲੋਕਾਂ 'ਚ ਸਹਿਮ
Ad Position 24