ਮÏੜ ਮੰਡੀ, 5 ਸਤੰਬਰ (ਕਮਾਲੂ)- ਸਥਾਨਕ ਜੈਨ ਮੰਦਰ ਅੰਦਰ ਚੱਲ ਰਹੇ ਚਤੁਰਮਾਸ ਦੌਰਾਨ ਪ੍ਰਵਚਨ ਪ੍ਰਵਾਵਿਕਾ ਸਾਧਵੀ ਬਿੰਦੂ , ਰੁਚਿਕਾ, ਸਮਿ੍ੱਧੀ ਰੋਜਾਨਾ ਆਪਣੇ ਪ੍ਰਵਚਨਾਂ ਨਾਲ ਜਿੱਥੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਉਥੇ ਹੀ 7 ਸਤੰਬਰ ਨੂੰ ਸੰਥਾਰਾ ਸਾਧਿਕਾ ਮਹਾਸਾਧਵੀ ਸੁਮਨ ਕੁਮਾਰੀ ਦੀ ਨÏਵੀਂ ਬਰਸੀ ਸਥਾਨਕ ਮੰਡੀ ਦੇ ਸਦਭਾਵਨਾ ਹਾਲ ਵਿਚ ਜੈਨ ਸਮਾਜ ਵਲੋਂ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ¢ ਇਸ ਸਮਾਗਮ ਦੇ ਮੁੱਖ ਮਹਿਮਾਨ ਦਾਨਵੀਰ ਸੇਠ ਸੁਭਾਸ਼ ਜੈਨ ਉਰਫ ਲੀਲੀ ਪ੍ਰਧਾਨ ਐਸ.ਐਸ. ਜੈਨ ਸਭਾ ਮੰਗਲ ਦੇਸ਼ ਗਿੱਦੜਬਾਹਾ ਪੰਜਾਬ ਹਨ¢ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਪ੍ਰਕਾਸ਼ ਚੰਦ ਜੈਨ, ਮਾਰਫ਼ਤ ਪ੍ਰਕਾਸ਼ ਬੁੱਕ ਡਿਪੂ ਮਾਨਸਾ ਵਲੋਂ ਕੀਤੀ ਜਾਵੇਗੀ¢ ਬਰਸੀ ਮੌਕੇ ਜਿੱਥੇ ਪ੍ਰਵਚਨ ਪ੍ਰਵਾਵਿਕਾ ਸਾਧਵੀ ਬਿੰਦੂ ਵਲੋਂ ਪ੍ਰਵਚਨ ਕੀਤੇ ਜਾਣਗੇ ਉਥੇ ਹੀ ਬੱਚਿਆਂ ਵਲੋਂ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮ ਵੀ ਕੀਤੇ ਜਾਣਗੇ¢ ਇਸ ਸਮਾਗਮ ਦੌਰਾਨ 11 ਲੱਕੀ ਡਰਾਅ ਵੀ ਕੱਢੇ ਜਾਣਗੇ ਇਹ ਲੱਕੀ ਡਰਾਅ ਸੋਨੂ ਕੁਮਾਰ ਜੈਨ, ਤੇ ਸੋਨੀਆ ਜੈਨ ਫਤਿਹਾਬਾਦ ਵਲੋਂ ਦਿੱਤੇ ਜਾਣਗੇ¢ ਇਸ ਸਮਾਗਮ ਨੂੰ ਲੈ ਕੇ ਮੌੜ ਮੰਡੀ ਦੇ ਜੈਨ ਸਮਾਜ ਤੋਂ ਇਲਾਵਾ ਮੰਡੀ ਨਿਵਾਸੀਆਂ ਵਿਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ¢ ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਰਜੀਵ ਜੈਨ ਫਤਿਹਾਬਾਦ,ਸ੍ਰੀ ਸਿਸਨ ਜੈਨ ਬਠਿੰਡਾ, ਵਿਨੋਦ ਗਰਗ ਬੁਢਲਾਡਾ ਮੰਡੀ ਤੋਂ ਪਹੁੰਚ ਰਹੇ ਹਨ¢ ਇਹ ਜਾਣਕਾਰੀ ਸੈਕਟਰੀ ਸੰਦੀਪ ਕੁਮਾਰ ਜੈਨ ਅਤੇ ਰਜੇਸ਼ ਕੁਮਾਰ ਜੈਨ ਵਲੋਂ ਦਿੱਤੀ ਗਈ ਹੈ¢