16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰਾਮਪੁਰਾ 'ਚ ਸਲਿੱਪ ਰੋਡ ਖਸਤਾ ਹਾਲਤ ਸੰਬੰਧੀ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 06-09-2025
ਬਠਿੰਡਾ, 5 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਚੰਡੀਗੜ੍ਹ ਮੁੱਖ ਮਾਰਗ ਐਨ.ਐਚ.7 'ਤੇ ਰਾਮਪੁਰਾ 'ਚ ਬਣੇ ਫਲਾਈ ਓਵਰ ਦੇ ਨਾਲ ਲੱਗਦੀਆਂ ਸਲਿੱਪ ਰੋਡ ਦੀ ਖਸਤਾ ਹਾਲਤ ਕਾਰਨ ਰਾਮਪੁਰਾ ਸ਼ਹਿਰ ਫੂਲ ਮੰਡੀ ਤੇ ਨਜ਼ਦੀਕੀ ਪਿੰਡਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਕਤ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਲਿੱਪ ਰੋਡ ਦੀ ਹਾਲਤ ਸਬੰਧੀ ਏ.ਡੀ.ਸੀ. ਵਿਕਾਸ ਨਰਿੰਦਰ ਧਾਲੀਵਾਲ ਬਠਿੰਡਾ ਨੂੰ ਮੰਗ ਪੱਤਰ ਦੇਣ ਉਪਰੰਤ ਕੀਤਾ | ਮਲੂਕਾ ਨੇ ਕਿਹਾ ਕੇ ਰਾਮਪੁਰਾ ਤੋਂ ਬਠਿੰਡਾ ਜਾਣ ਲਈ ਖੱਬੇ ਹੱਥ ਵਾਲੀ ਸਲਿੱਪ ਰੋਡ ਲੰਬੇ ਅਰਸੇ ਤੋਂ ਟੁੱਟੀ ਹੋਈ ਹੈ ਸਲਿੱਪ ਰੋਡ 'ਤੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਸਾਰੀ ਸੜਕ 'ਤੇ ਪਾਣੀ ਭਰ ਜਾਂਦਾ ਹੈ | ਸਲਿੱਪ ਰੋਡ 'ਤੇ ਪਏ ਖੱਡਿਆਂ ਕਾਰਨ ਇਹ ਪੂਰੀ ਤਰ੍ਹਾਂ ਬੰਦ ਹੋ ਗਈ ਹੈ | ਰਾਮਪੁਰਾ ਅਤੇ ਫੂਲ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਵਾਲਿਆਂ ਨੂੰ ਬਠਿੰਡਾ ਜਾਣ ਲਈ ਉਲਟੇ ਹੱਥ ਵਾਲੀ ਸਲਿੱਪ ਰੋਡ 'ਤੇ ਜਾਣਾ ਪੈ ਰਿਹਾ | ਇਕ ਪਾਸੇ ਸਲਿੱਪ ਰੋਡ ਬੰਦ ਹੋਣ ਨਾਲ ਇਕ ਰੋਡ 'ਤੇ ਟਰੈਫ਼ਿਕ ਵਧ ਹੋਣ ਕਾਰਨ ਜਾਮ ਲੱਗ ਜਾਂਦੇ ਹਨ | ਇਸ ਤੋਂ ਇਲਾਵਾ ਉਲਟ ਸਾਈਡ ਤੋਂ ਜਾ ਕੇ ਮੁੱਖ ਸੜਕ 'ਤੇ ਚੜ੍ਹਨ ਮੌਕੇ ਹਾਦਸੇ ਹੋ ਰਹੇ ਹਨ | ਇਸ ਤੋਂ ਇਲਾਵਾ ਐਨ.ਐਚ.254 ਰਾਮਪੁਰਾ ਤੋਂ ਸਲਾਬਤਪੁਰਾ ਵੱਲ ਜਾਨ ਵਾਲੀ ਸੜਕ ਦੀ ਹਾਲਤ ਵੀ ਇੰਨੀ ਜ਼ਿਆਦਾ ਖਸਤਾ ਹੈ ਕਿ ਉਹ ਕਿਸੇ ਸਮੇਂ ਵੀ ਬਿਲਕੁਲ ਬੰਦ ਹੋ ਸਕਦੀ ਹੈ | ਮਲੂਕਾ ਨੇ ਕਿਹਾ ਕੇ ਐਨ.ਐਚ.7 ਅਤੇ ਐਨ.ਐਚ. 254 ਦੀ ਹਾਲਤ ਬਾਰੇ ਸਬੰਧਿਤ ਅਥਾਰਿਟੀ ਨੂੰ ਪੱਤਰ ਰਾਹੀਂ ਸਥਿਤੀ ਤੋਂ ਜਾਣੂ ਕਰਵਾ ਕੇ ਤੁਰੰਤ ਮੁਰੰਮਤ ਕਰਨ ਲਈ ਕਿਹਾ ਹੈ | ਕੇਂਦਰੀ ਮੰਤਰੀ ਨਿਤਿਨ ਗੱਡਕਰੀ ਨੂੰ ਵੀ ਇਸ ਬਾਰੇ ਪੱਤਰ ਲਿਖਿਆ ਗਿਆ ਹੈ | ਮਲੂਕਾ ਨੇ ਕਿਹਾ ਕੇ ਏ.ਡੀ.ਸੀ. ਸ਼ਹਿਰੀ ਵਿਕਾਸ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਹੈ | ਹਾਈਵੇ ਅਥਾਰਿਟੀ ਵਲੋਂ ਮੋਟਾ ਟੋਲ ਵਸੂਲੀ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਜ਼ਿੰਮੇਵਾਰੀ ਹੈ | ਜੇਕਰ ਰਾਮਪੁਰਾ ਫਲਾਈ ਓਵਰ ਦੇ ਨਾਲ ਲੱਗਦੀਆਂ ਸਲਿੱਪ ਰੋਡ ਦੀ ਮੁਰੰਮਤ ਨਾ ਹੋਈ ਤਾਂ ਲਹਿਰਾ ਬੇਗਾ ਟੋਲ ਪਲਾਜ਼ਾ ਬੰਦ ਕਰ ਦਿੱਤਾ ਜਾਵੇਗਾ | ਇਸ ਮੌਕੇ ਹਲਕਾ ਫੂਲ ਦੇ ਮੁੱਖ ਸੇਵਾਦਾਰ ਹਰਿੰਦਰ ਸਿੰਘ ਹਿੰਦਾ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਜੈਨ ਸਮਾਜ ਵਲੋਂ ਮਹਾ ਸਾਧਵੀ ਸੁਮਨ ਕੁਮਾਰੀ ਦੀ ਨੌਵੀਂ ਬਰਸੀ 7 ਨੂੰ
Ad Position 24