19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪੀ.ਐਨ.ਬੀ. ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਵੱਖ-ਵੱਖ ਮੁਫ਼ਤ ਕੋਰਸ ਸ਼ੁਰੂ

Ad Position 21
No active advertisement
ਅਜੀਤ ਡੈਸਕ 24-09-2025

ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)- ਪੀ.ਐਨ.ਬੀ. ਕਿਸਾਨ ਸਿਖਲਾਈ ਕੇਂਦਰ ਮਹਿਰਾਜ ਵਿਖੇ ਵੱਖ-ਵੱਖ ਮੁਫ਼ਤ ਕੰਪਿਊਟਰ ਕੋਰਸ ਲੜਕੇ ਅਤੇ ਲੜਕੀਆਂ ਲਈ ਸ਼ੁਰੂ ਕੀਤੇ ਜਾ ਰਹੇ ਹਨ¢ ਇਹ ਜਾਣਕਾਰੀ ਦਿੰਦਿਆਂ ਉਕਤ ਕੇਂਦਰ ਦੇ ਡਾਇਰੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਟੀਫਿਕੇਟ ਸਮੇਤ ਤਿੰਨ ਮਹੀਨੇ ਦਾ ਬੇਸਿਕ ਮੁਫ਼ਤ ਕੰਪਿਊਟਰ ਕੋਰਸ ਟਾਈਪਿੰਗ, ਅੰਗਰੇਜ਼ੀ-ਪੰਜਾਬੀ ਲੜਕੇ ਅਤੇ ਲੜਕੀਆਂ ਲਈ, ਸਿਲਾਈ, ਕਟਾਈ ਘੱਗਰੇ ਬਣਾਉਣ, ਫ਼ੈਸ਼ਨ ਡਿਜ਼ਾਇਨਿੰਗ, ਬਿਊਟੀ ਪਾਰਲਰ, ਕੁਕਿੰਗ, ਅਚਾਰ, ਪੇਂਟਿੰਗ, ਬੈਗ ਬਣਾਉਣ ਸਬੰਧੀ ਕੈਂਪ ਲਗਾਏ ਜਾਣਗੇ¢ ਉਨ੍ਹਾਂ ਦੱਸਿਆ ਕਿ ਖੇਤੀਬਾੜੀ ਸਹਾਇਕ ਧੰਦੇ, ਮਸ਼ੀਨਰੀ ਦੀ ਜਾਣਕਾਰੀ, ਕਿਸਾਨ ਮੇਲਿਆਂ ਲਈ ਮੁਫ਼ਤ ਬੱਸ ਸਰਵਿਸ, ਫ਼ਸਲਾਂ ਦੇ ਬੀਜਾਂ ਅਤੇ ਬਿਮਾਰੀਆਂ ਦੀ ਰੋਕਥਾਮ, ਨੈੱਟ ਹਾਊਸ, ਪਸ਼ੂਆਂ ਦੇ ਇਲਾਜ ਲਈ ਕੈਂਪ ਤੋ ਇਲਾਵਾ ਮੈਡੀਕਲ ਕੈਂਪ ਪੁਰਸ਼ਾਂ ਅਤੇ ਇਸਤਰੀਆਂ ਦੇ ਇਲਾਜ ਲਈ ਕੈਂਪ ਸਮੇਂ-ਸਮੇਂ 'ਤੇ ਲਗਾਏ ਜਾਂਦੇ ਹਨ¢ ਉਨ੍ਹਾਂ ਅਪੀਲ ਕੀਤੀ ਕਿ ਉਕਤ ਮੁਫ਼ਤ ਕੋਰਸਾਂ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣਾ ਰੁਜ਼ਗਾਰ ਚਲਾ ਸਕਦੇ ਹਾਂ, ਜਿਸ ਨਾਲ ਆਮਦਨ ਵੀ ਹੋਵੇਗੀ ਤੇ ਬੇਰੁਜ਼ਗਾਰੀ ਨੂੰ ਠੱਲ੍ਹ ਵੀ ਪਵੇਗੀ¢

Ad Position 22
No active advertisement
ਪਿਛਲੀ ਖ਼ਬਰ ਪਰਾਲੀ ਫੂਕਣ ਵਾਲੇ ਕਿਸਾਨਾਂ ਨੂੰ ਜੇਲ੍ਹੀਂ ਡੱਕਣ ਦੇ ਹੁਕਮਾਂ ਦਾ ਭਾਕਿਯੂ ਡਕੌਂਦਾ (ਧਨੇਰ) ਵਲੋਂ ਵਿਰੋਧ ਅਗਲੀ ਖ਼ਬਰ ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਮੂਹਰੇ ਮੁੜ ਗਰਜੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਕਾਰਕੁੰਨ
Ad Position 24